ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ''ਤੇ ਕਾਂਗਰਸ ਦੀ ਦਸਤਖਤ ਮੁਹਿੰਮ

Monday, Sep 18, 2017 - 04:28 AM (IST)

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ''ਤੇ ਕਾਂਗਰਸ ਦੀ ਦਸਤਖਤ ਮੁਹਿੰਮ

ਨਵੀਂ ਦਿੱਲੀ - ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਐਤਵਾਰ ਨੂੰ ਦਿੱਲੀ ਸੂਬਾ ਕਾਂਗਰਸ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਖਿਲਾਫ ਇਕ ਦਸਤਖਤ ਮੁਹਿੰਮ ਛੇੜ ਦਿੱਤੀ ਹੈ। ਦਿੱਲੀ ਸੂਬਾ ਪ੍ਰਧਾਨ ਅਜੇ ਮਾਕਨ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ 10 ਲੱਖ ਦਸਤਖਤ ਇਕੱਤਰ ਕਰਨ ਦੀ 3 ਦਿਨਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। 
ਸੂਬਾ ਕਾਂਗਰਸ ਕਮੇਟੀ 10 ਲੱਖ ਦਸਤਖਤਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜ ਕੇ ਅਪੀਲ ਕਰੇਗੀ ਕਿ ਐਕਸਾਈਜ਼ ਡਿਊਟੀ ਅਤੇ ਵੈਟ ਦਰ ਘਟਾਈ ਜਾਵੇ। 
ਰੱਦੀ ਟਾਇਲਟ ਪੇਪਰ ਤੋਂ ਪੈਦਾ ਕੀਤੀ ਜਾ ਸਕਦੀ ਹੈ ਬਿਜਲੀ
ਲੰਡਨ, 17 ਸਤੰਬਰ (ਭਾਸ਼ਾ)-ਰੱਦੀ ਟਾਇਲਟ ਪੇਪਰ ਦੇ ਇਸਤੇਮਾਲ ਨਾਲ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਦੋ ਗੇੜਾਂ ਵਾਲੀ ਇਸ ਪ੍ਰਕਿਰਿਆ ਜ਼ਰੀਏ ਇਹ ਸੰਭਵ ਹੈ ਅਤੇ ਇਸ 'ਤੇ ਰਿਹਾਇਸ਼ੀ ਇਮਾਰਤਾਂ ਵਿਚ ਲਾਏ ਜਾਣ ਵਾਲੇ ਸੌਰ ਊਰਜਾ ਪੈਨਲਾਂ ਦੀ ਕੀਮਤ ਦੇ ਬਰਾਬਰ ਹੀ ਖਰਚਾ ਆਵੇਗਾ।


Related News