ਕਾਂਗਰਸ ਨੂੰ ਹਰਿਆਣਾ ''ਚ ਆਪਣੀ ਹਾਰ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦੈ : ਉਮਰ ਅਬਦੁੱਲਾ
Wednesday, Oct 09, 2024 - 12:52 PM (IST)
ਸ੍ਰੀਨਗਰ : ਨੈਸ਼ਨਲ ਕਾਨਫਰੰਸ (ਐੱਨਸੀ) ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਨੂੰ ਹਰਿਆਣਾ ਵਿੱਚ ਆਪਣੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਹਿਰਾਈ ਨਾਲ ਸੋਚਣਾ ਚਾਹੀਦਾ ਹੈ। ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ NC ਅਤੇ ਕਾਂਗਰਸ ਨੇ ਗਠਜੋੜ ਨਾਲ ਲੜੀਆਂ ਸਨ।
ਇਹ ਵੀ ਪੜ੍ਹੋ - ਰੇਲਵੇ ਦਾ ਵੱਡਾ ਫ਼ੈਸਲਾ, ਨਰਾਤਿਆਂ ਦੌਰਾਨ 150 ਸਟੇਸ਼ਨਾਂ 'ਤੇ ਮਿਲੇਗੀ ਇਹ ਖਾਸ ਸਹੂਲਤ
ਐੱਨਸੀ ਨੇਤਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਮੈਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਇਨ੍ਹਾਂ ‘ਐਗਜ਼ਿਟ ਪੋਲ’ (ਚੋਣਾਂ ਤੋਂ ਬਾਅਦ ਦੇ ਸਰਵੇਖਣਾਂ) ਨਾਲ ਸਿਰਫ਼ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ। ਪਰ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਐਗਜ਼ਿਟ ਪੋਲ ਇੰਨੇ ਗਲਤ ਸਾਬਤ ਹੋਣਗੇ। ਜੇਕਰ 18 ਦੀ ਥਾਂ 20 ਹੁੰਦਾ ਜਾਂ 20 ਦੀ ਥਾਂ 22 ਹੁੰਦਾ ਤਾਂ ਅਸੀਂ ਸਮਝ ਸਕਦੇ ਸੀ ਪਰ ਹੋਇਆ ਇਹ ਕਿ 30 ਦੀ ਥਾਂ 60 ਹੋ ਗਿਆ ਤੇ 60 ਦੀ ਥਾਂ 30 ਹੋ ਗਿਆ।''
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ
ਹਰਿਆਣਾ ਵਿਚ ਜ਼ਿਆਦਾਤਰ ਐਗਜ਼ਿਟ ਪੋਲ ਵਿਚ ਕਾਂਗਰਸ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਸੀ। ਅਬਦੁੱਲਾ ਨੇ ਕਿਹਾ, 'ਕਾਂਗਰਸ ਨੂੰ ਡੂੰਘਾਈ ਨਾਲ ਸੋਚਣਾ ਚਾਹੀਦਾ ਅਤੇ ਆਪਣੀ ਹਾਰ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਮੇਰਾ ਕੰਮ ਐੱਨਸੀ ਨੂੰ ਚਲਾਉਣ ਹੈ ਅਤੇ ਗਠਜੋੜ ਦੀ ਮਦਦ ਕਰਨਾ ਹੈ, ਜੋ ਮੈਂ ਜ਼ਰੂਰ ਕਰਾਂਗਾ।' ਜੰਮੂ-ਕਸ਼ਮੀਰ 'ਚ ਐੱਨਸੀ ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਬਣਨ ਵਾਲੀ ਹੈ। ਸਾਲ 2019 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇਹ ਪਹਿਲੀ ਚੋਣ ਹੈ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8