ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਸੋਨੀਪਤ ਤੋਂ ਚੋਣ ਲੜਣਗੇ ਹੁੱਡਾ

Sunday, Apr 21, 2019 - 10:05 PM (IST)

ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਸੋਨੀਪਤ ਤੋਂ ਚੋਣ ਲੜਣਗੇ ਹੁੱਡਾ

ਨਵੀਂ ਦਿੱਲੀ - ਹਰਿਆਣਾ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤੱਕ ਕਾਂਗਰਸ ਅਸਮੰਜਸ 'ਚ ਨਜ਼ਰ ਆ ਰਹੀ ਸੀ ਪਰ ਅੱਜ ਕਾਂਗਰਸ ਨੇ ਇਸ ਅਸਮੰਜਸ 'ਚੋਂ ਨਿਕਲ ਕੇ ਹਰਿਆਣਾ ਲੋਕ ਸਭਾ ਦੀਆਂ 10 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਵਾਰ ਕਾਂਗਰਸ ਨੇ ਫਰੀਦਾਬਾਦ ਤੋਂ ਲਲਿਤ ਨਾਗਰ ਨੂੰ ਦਿੱਤੀ ਹੋਈ ਟਿਕਟ ਵਾਪਸ ਲੈ ਕੇ ਅਵਤਾਰ ਭੜਾਣਾ ਨੂੰ ਦਿੱਤੀ ਹੈ। ਉਥੇ ਇਸ ਵਾਰ ਭੁਪਿੰਦਰ ਸਿੰਘ ਹੁੱਡਾ ਨੂੰ ਸੋਨੀਪਤ ਤੋਂ ਟਿਕਟ ਦੇ ਕੇ ਮੈਦਾਨ 'ਚ ਉਤਾਰਿਆ ਹੈ। ਉਥੇ ਕਰਨਾਲ ਸੀਟ 'ਤੇ ਕੁਲਦੀਪ ਸ਼ਰਮਾ ਅਤੇ ਹਿਸਾਰ ਸੀਟ ਤੋਂ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਟਿਕਟ ਦਿੱਤੀ ਹੈ ਅਤੇ ਕੁਰਕਸ਼ੇਤਰ ਤੋਂ ਨਿਰਮਲ ਸਿੰਘ ਨੂੰ ਉਮੀਦਵਾਰ ਬਣਾਇਆ ਹੈ।


author

Khushdeep Jassi

Content Editor

Related News