ਮੱਧ ਪ੍ਰਦੇਸ਼: ਕਾਂਗਰਸ ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਚੌਥੀ ਲਿਸਟ

Thursday, Nov 08, 2018 - 12:27 PM (IST)

ਮੱਧ ਪ੍ਰਦੇਸ਼: ਕਾਂਗਰਸ ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਚੌਥੀ ਲਿਸਟ

ਮੱਧ ਪ੍ਰਦੇਸ਼-ਕਾਂਗਰਸ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਚੌਥੀ ਲਿਸਟ ਜਾਰੀ ਕਰਕੇ 29 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਹਨ,  ਜਿਸ 'ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਦੇ ਸਾਲੇ ਸੰਜੈ ਮੇਸਾਨੀ ਨੂੰ ਵਾਰਾਸਿਵਨੀ ਤੋਂ ਟਿਕਟ ਦਿੱਤਾ ਗਿਆ ਹੈ ਪਰ ਦੋ ਸੀਟਾਂ 'ਤੇ ਉਮੀਦਵਾਰਾਂ ਨੂੰ ਬਦਲਿਆਂ ਗਿਆ ਹੈ।

ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਦੀਵਾਲੀ ਦੇ ਮੌਕੇ 'ਤੇ ਇਹ ਲਿਸਟ ਜਾਰੀ ਕੀਤੀ ਹੈ। ਪਾਰਟੀ ਨੇ ਸਿਰੋਂਜ ਅਤੇ ਬੁਰਹਾਨਪੁਰ 'ਚ ਆਪਣੇ ਉਮੀਦਵਾਰ ਬਦਲ ਦਿੱਤੇ ਹਨ। ਲਿਸਟ 'ਚ ਰਮੇਸ਼ ਦੁਬੇ ਗੋਹਦ, ਰਣਬੀਰ ਜਾਟਵ ਗਵਾਲੀਅਰ ਦੱਖਣੀ, ਪ੍ਰਵੀਣ ਪਾਠਕ ਦਮੋਹ, ਰਾਹੁਲ ਸਿੰਘ ਲੋਧੀ ਹਟਾ, ਹਰੀਸ਼ੰਕਰ ਚੌਧਰੀ ਬੰਦਵਗਗਰ,  ਡਾ. ਧਿਆਨ ਸਿੰਘ ਪਰਸਤੇ ਜਬਲਪੁਰ ਪੂਰਵ,  ਲਖਨ ਘਣਘੋਰਿਆ ਨਿਵਾਸ, ਡਾ. ਆਸ਼ੋਕ ਮਸਕੋਲੇ ਆਦਿ ਹਨ।

ਬਾਲਾਘਾਟ- ਵਿਸ਼ਵੇਸ਼ਵਰ ਭਗਤ ਵਾਰਾਸਿਵਨੀ, ਸੰਜੈ ਸਿੰਘ ਮੇਸਾਨੀ ਕਟੰਗੀ, ਤਾਮਲਾਲ ਸਹਾਰੇ ਸਿਰੋਂਜ, ਮਸ਼ਰਤ ਸ਼ਹੀਦ (ਆਸ਼ੋਕ ਤਿਆਗੀ ਦੇ ਸਥਾਨ 'ਤੇ) ਸ਼ੁਜਾਲਪੁਰ, ਰਾਮਵੀਰ ਸਿਕਰਵਾਰ ਖੰਡਵਾ, ਕੁੰਦਨ ਮਾਲਵੀਆ ਪੰਧਾਨਾ, ਛਾਇਆ ਮੋਰੇ ਬੁਰਹਾਨਪੁਰ, ਰਵਿੰਦਰ ਮਹਾਜਨ (ਹਾਮਿਦ ਕਾਜੀ ਦੇ ਸਥਾਨ 'ਤੇ) ਹਨ।

ਖਰਗੌਨ- ਰਵੀ ਜੋਸ਼ੀ ਪਾਨਸੇਮਲ, ਚੰਦਰਭਾਗਾ ਕਿਰਾਰੇ ਦੇਪਾਲਪੁਰ, ਵਿਸ਼ਾਲ ਪਟੇਲ ਇੰਦੌਰ-1 , ਪ੍ਰੀਤੀ ਅਗਨੀਹੋਤਰੀ ਇੰਦੌਰ-4, ਸੁਰਜੀਤ ਸਿੰਘ ਚੱਡਾ ਮਹਿਦਪੁਰ, ਸਰਦਾਰ ਸਿੰਘ ਚੌਹਾਨ ਉਜੈਨ ਉੱਤਰ, ਰਜਿੰਦਰ ਭਾਰਤੀ ਉਜੈਨ ਦੱਖਣੀ, ਰਜਿੰਦਰ ਵਿਸ਼ਸ਼ਟ ਰਤਲਾਮ ਸ਼ਹਿਰ, ਪ੍ਰੇਮਲਤਾ ਦਵੇ ਆਲੋਟ, ਮਨੋਜ ਚਾਵਲਾ ਮੰਦਸੌਰ, ਨਰਿੰਦਰ ਨਾਹਟਾ ਮਲਹਾਰਗੜ੍ਹ, ਪਰਸੁਰਾਮ ਸਿਸੋਦੀਆ ਜਾਵਦ, ਰਾਜਕੁਮਾਰ ਅਹੀਰ ਆਦਿ ਹਨ।


Related News