ਯੂ.ਪੀ. 'ਚ ਕਾਂਗਰਸ ਨੂੰ ਵੱਡਾ ਝਟਕਾ, ਰਾਜਕੁਮਾਰੀ ਰਤਨਾ ਸਿੰਘ ਭਾਜਪਾ 'ਚ ਸ਼ਾਮਲ

Tuesday, Oct 15, 2019 - 05:14 PM (IST)

ਯੂ.ਪੀ. 'ਚ ਕਾਂਗਰਸ ਨੂੰ ਵੱਡਾ ਝਟਕਾ, ਰਾਜਕੁਮਾਰੀ ਰਤਨਾ ਸਿੰਘ ਭਾਜਪਾ 'ਚ ਸ਼ਾਮਲ

ਪ੍ਰਤਾਪਗੜ੍ਹ— ਪ੍ਰਤਾਪਗੜ੍ਹ 'ਚ ਸਾਬਕਾ ਸੰਸਦ ਮੈਂਬਰ ਅਤੇ ਗਾਂਧੀ ਪਰਿਵਾਰ ਦੀ ਕਰੀਬੀ ਮੰਨੀ ਜਾਣ ਵਾਲੀ ਰਤਨਾ ਸਿੰਘ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਹੱਥ ਫੜ ਲਿਆ ਹੈ। ਖਾਸ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਖੁਦ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਤਾ ਦਿਵਾਈ। ਇਸ ਨੂੰ ਕਾਂਗਰਸ ਲਈ ਵੱਡੇ ਝਟਕੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰਤਾਪਗੜ੍ਹ ਵਿਧਾਨ ਸਭਾ ਸੀਟ 'ਤੇ 21 ਅਕਤੂਬਰ ਨੂੰ ਉੱਪ ਚੋਣਾਂ ਹਨ।

ਪ੍ਰਤਾਪਗੜ੍ਹ ਦੀ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਰਾਜ ਕੁਮਾਰੀ ਰਤਨਾ ਸਿੰਘ ਨੇ ਆਪਣੇ ਸਮਰਥਕਾਂ ਨਾਲ ਮੰਗਲਵਾਰ ਨੂੰ ਯੋਗੀ ਦੀ ਹਾਜ਼ਰੀ 'ਚ ਭਾਜਪਾ ਦੀ ਮੈਂਬਰਤਾ ਗ੍ਰਹਿਣ ਕੀਤੀ। ਪ੍ਰਤਾਪਗੜ੍ਹ ਦੇ ਗੜਵਾਰਾ 'ਚ ਯੋਗੀ ਇਕ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਸਨ। ਚੋਣਾਵੀ ਜਨ ਸਭਾ ਦੇ ਮੰਚ ਤੋਂ ਹੀ ਰਤਨਾ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਬੇਟੇ ਭੁਵਨਉ ਸਿੰਘ ਵੀ ਮੌਜੂਦ ਰਹੇ। ਯੋਗੀ ਨੇ ਪ੍ਰਤਾਪਗੜ੍ਹ ਵਿਧਾਨ ਸਭਾ ਉੱਪ ਚੋਣਾਂ 'ਚ ਸਹਿਯੋਗੀ ਅਪਣਾ ਦਲ ਦੇ ਉਮੀਦਵਾਰ ਰਾਜ ਕੁਮਾਰ ਦੇ ਸਮਰਥਨ 'ਚ ਇੱਥੇ ਚੋਣਾਵੀ ਸਭਾ ਕੀਤੀ। ਇਸ ਤੋਂ ਪਹਿਲਾਂ ਰਤਨਾ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਪ੍ਰੋਗਰਾਮ ਲਖਨਊ 'ਚ ਸੀ ਪਰ ਇਸ ਦਰਮਿਆਨ ਵਿਧਾਨ ਸਭਾ ਉੱਪ ਚੋਣਾਂ ਦੀ ਸਰਗਰਮੀ ਵਧਣ ਨਾਲ ਇਸ ਪ੍ਰੋਗਰਾਮ 'ਚ ਤਬਦੀਲੀ ਕੀਤੀ ਗਈ।


author

DIsha

Content Editor

Related News