PM ਮੋਦੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਕਿਵੇਂ ਖੋਹ ਲਿਆ : ਰਾਹੁਲ ਗਾਂਧੀ
Sunday, Jul 12, 2020 - 01:34 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਲੱਦਾਖ ਮਾਮਲੇ 'ਤੇ ਮੋਦੀ ਸਰਕਾਰ ਨੂੰ ਇਕ ਵਾਰ ਫਿਰ ਘੇਰਿਆ। ਰਾਹੁਲ ਨੇ ਕਿਹਾ ਕਿ ਅਜਿਹਾ ਕਈ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ? ਰਾਹੁਲ ਨੇ ਇਕ ਨਿਊਜ਼ ਰਿਪੋਰਟ ਨੂੰ ਟਵੀਟ ਕਰਦੇ ਹੋਏ ਮੋਦੀ ਸਰਕਾਰ ਤੋਂ ਸਵਾਲ ਕੀਤਾ, ਜਿਸ 'ਚ ਸੁਰੱਖਿਆ ਮਾਹਰ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਐੱਲ.ਏ.ਸੀ. ਦੇ ਮੁੱਦੇ 'ਤੇ ਚੀਨ ਨਾਲ ਤਣਾਅ ਨੂੰ ਲੈ ਕੇ ਮੀਡੀਆ ਨੂੰ ਗੁੰਮਰਾਹ ਕਰ ਰਹੀ ਹੈ। ਗਲਵਾਨ ਘਾਟੀ 'ਚ ਇਹ ਸਥਿਤੀ ਭਾਰਤ ਲਈ ਨੁਕਸਾਨਦੇਹ ਸਾਬਤ ਹੋਵੇਗੀ। ਇਸੇ ਰਿਪੋਰਟ ਨੂੰ ਟਵੀਟ ਕਰਦੇ ਹੋਏ ਰਾਹੁਲ ਨੇ ਕਿਹਾ,''ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ?
ਲੱਦਾਖ 'ਚ ਐੱਲ.ਏ.ਸੀ. 'ਤੇ ਗਲਵਾਨ ਘਾਟੀ 'ਚ ਚੀਨੀ ਫੌਜ ਨਾਲ ਖੂਨੀ ਝੜਪ ਦੇ ਬਾਅਦ ਤੋਂ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਦੀ ਨੀਤੀ ਨੂੰ ਲੈ ਕੇ ਸਵਾਲ ਕਰ ਰਹੇ ਹਨ। ਇਸ ਮਾਮਲੇ 'ਤੇ ਰਾਹੁਲ ਕਹਿੰਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਦਾਅਵੇ ਨਾਲ ਖੜ੍ਹੇ ਹਨ ਪਰ ਉਹ ਸਾਡੀ ਫੌਜ ਨਾਲ ਖੜ੍ਹੇ ਨਜ਼ਰ ਨਹੀਂ ਆਉਂਦੇ ਹਨ। ਦੱਸਣਯੋਗ ਹੈ ਕਿ 15 ਜੂਨ ਦੀ ਰਾਤ ਲੱਦਾਖ 'ਚ ਐੱਲ.ਏ.ਸੀ. 'ਤੇ ਗਲਵਾਨ ਘਾਟੀ 'ਚ ਚੀਨ ਨਾਲ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਉਸ ਦੇ ਬਾਅਦ ਤੋਂ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਸਵਾਲ ਕਰ ਰਹੇ ਹਨ।