ਚੀਨੀ ਘੁਸਪੈਠ ਨੂੰ ਲੈ ਕੇ ਝੂਠ ਬੋਲਣ ਦਾ ਕਾਰਨ ਦੱਸਣ ਮੋਦੀ : ਰਾਹੁਲ ਗਾਂਧੀ

Thursday, Aug 06, 2020 - 12:00 PM (IST)

ਚੀਨੀ ਘੁਸਪੈਠ ਨੂੰ ਲੈ ਕੇ ਝੂਠ ਬੋਲਣ ਦਾ ਕਾਰਨ ਦੱਸਣ ਮੋਦੀ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ 'ਚ ਚੀਨੀ ਘੁਸਪੈਠ ਨੂੰ ਲੈ ਕੇ ਸੱਚ ਨਹੀਂ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸੰਬੰਧ 'ਚ ਝੂਠ ਬੋਲਣ ਦਾ ਕਾਰਨ ਦੇਸ਼ ਦੀ ਜਨਤਾ ਨੂੰ ਦੱਸਣਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਉਹ ਗਲਤ ਸੂਚਨਾ ਦੇਸ਼ ਨੂੰ ਦੇ ਰਹੇ ਹਨ, ਜਦੋਂ ਕਿ ਖਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਰੱਖਿਆ ਮੰਤਰਾਲੇ ਦੀ ਮਈ ਮਹੀਨੇ ਦੀ ਰਿਪੋਰਟ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਚੀਨ ਨੇ ਭਾਰਤੀ ਖੇਤਰ 'ਚ ਘੁਸਪੈਠ ਕੀਤੀ ਹੈ। ਮੰਤਰਾਲੇ ਦੀ ਰਿਪੋਰਟ 'ਚ ਇਸ ਸੰਬੰਧ 'ਚ ਪੂਰਾ ਵੇਰਵਾ ਦਿੱਤਾ ਗਿਆ ਹੈ। ਕਾਂਗਰਸ ਨੇਤਾ ਨੇ ਇਸ ਰਿਪੋਰਟ 'ਚ ਦਿੱਤੇ ਗਏ ਵੇਰਵੇ ਨੂੰ ਲੈ ਕੇ ਇਕ ਅਖਬਾਰ 'ਚ ਛਪੀ ਖਬਰ ਪੋਸਟ ਕਰਦੇ ਹੋਏ ਟਵੀਟ ਕੀਤਾ 'ਪ੍ਰਧਾਨ ਮੰਤਰੀ ਝੂਠ ਕਿਉਂ ਬੋਲ ਰਹੇ ਹਨ।''

ਦੱਸਣਯੋਗ ਹੈ ਕਿ ਕਾਂਗਰਸ ਲੱਦਾਖ 'ਚ ਚੀਨੀ ਫੌਜ ਦੀ ਮੌਜੂਦਗੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਨੇ ਲੱਦਾਖ 'ਚ ਚੀਨੀ ਕਬਜ਼ੇ 'ਤੇ ਦੇਸ਼ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਦੇਸ਼ ਨੂੰ ਹਨ੍ਹੇਰੇ 'ਚ ਰੱਖਿਆ ਹੈ।


author

DIsha

Content Editor

Related News