ਗਰੀਬ ਵਿਰੋਧੀ ਸਰਕਾਰ ਨੇ ਕੋਰੋਨਾ ਆਫ਼ਤ ਨੂੰ ਵੀ ਮੁਨਾਫ਼ੇ 'ਚ ਬਦਲਿਆ: ਰਾਹੁਲ ਗਾਂਧੀ

Saturday, Jul 25, 2020 - 01:26 PM (IST)

ਗਰੀਬ ਵਿਰੋਧੀ ਸਰਕਾਰ ਨੇ ਕੋਰੋਨਾ ਆਫ਼ਤ ਨੂੰ ਵੀ ਮੁਨਾਫ਼ੇ 'ਚ ਬਦਲਿਆ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਬੀਮਾਰੀ ਦੇ ਸਮੇਂ ਵੀ ਕਮਾਈ ਕਰਨ ਦਾ ਦੋਸ਼ ਲਗਾਇਆ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਆਫ਼ਤ ਦੇ ਇਸ ਸਮੇਂ ਜਨਤਾ ਦੀ ਨਹੀਂ ਸਿਰਫ਼ ਆਪਣੇ ਹਿੱਤਾਂ ਦੀ ਚਿੰਤਾ ਸਤਾ ਰਹੀ ਹੈ। ਰਾਹੁਲ ਨੇ ਸ਼ਨੀਵਾਰ ਨੂੰ ਕਿਹਾ,''ਬੀਮਾਰੀ ਦੇ ਬੱਦਲ ਛਾਏ ਹਨ, ਲੋਕ ਮੁਸੀਬਤ 'ਚ ਹਨ, ਮੁਨਾਫ਼ਾ ਲੈ ਸਕਦੇ ਹਨ- ਆਫ਼ਤ ਨੂੰ ਮੁਨਾਫ਼ੇ 'ਚ ਬਦਲ ਕੇ ਕਮਾ ਰਹੀ ਹੈ। ਗਰੀਬ ਵਿਰੋਧੀ ਸਰਕਾਰ।'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਮਜ਼ਦੂਰ ਟਰੇਨਾਂ ਤੋਂ ਵੀ ਰੇਲਵੇ ਨੇ ਜੰਮ ਕੇ ਕਮਾਈ ਕੀਤੀ ਹੈ ਅਤੇ ਜੂਨ ਤੱਕ ਰੇਲਵੇ ਨੇ 428 ਕਰੋੜ ਰੁਪਏ ਦੀ ਆਮਦਨੀ ਕੀਤੀ ਹੈ।

PunjabKesariਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ ਜਦੋਂ 25 ਮਾਰਚ ਨੂੰ ਦੇਸ਼ 'ਚ ਅਚਾਨਕ ਰਾਸ਼ਟਰਵਿਆਪੀ ਤਾਲਾਬੰਦੀ ਲਗਾਈ ਗਈ ਸੀ ਤਾਂ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਲੱਖਾਂ ਮਜ਼ਦੂਰ ਦਿੱਲੀ, ਮੁੰਬਈ, ਪੁਣੇ, ਸੂਰਤ, ਅਹਿਮਦਾਬਾਦ ਵਰਗੇ ਸ਼ਹਿਰਾਂ 'ਚ ਫਸ ਗਏ ਸਨ। ਇਨ੍ਹਾਂ ਮਜ਼ਦੂਰਾਂ ਨੂੰ ਘਰ ਤੱਕ ਪਹੁੰਚਾਉਣ ਲਈ ਸਰਕਾਰ ਨੇ ਬਾਅਦ 'ਚ ਮਜ਼ਦੂਰ ਸਪੈਸ਼ਲ ਟਰੇਨਾਂ ਦੀ ਵਿਵਸਥਾ ਕੀਤੀ ਸੀ। ਇਨ੍ਹਾਂ ਟਰੇਨਾਂ ਤੋਂ ਲੱਖਾਂ ਲੋਕ ਆਪਣੇ ਘਰਾਂ ਨੂੰ ਆਏ।


author

DIsha

Content Editor

Related News