ਇਕ ਸ਼ਖ਼ਸ ਦੀ 'ਇਮੇਜ਼' ਲਈ ਪੂਰੇ ਦੇਸ਼ ਦਾ 'ਵਿਜਨ' ਦਾਅ 'ਤੇ: ਰਾਹੁਲ ਗਾਂਧੀ

Thursday, Jul 23, 2020 - 12:47 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇਕ ਹੋਰ ਵੀਡੀਓ ਟਵੀਟ ਕੀਤਾ। ਭਾਰਤ-ਚੀਨ ਵਿਵਾਦ ਦੇ ਮੱਦੇਨਜ਼ਰ ਇਹ ਉਨ੍ਹਾਂ ਦਾ ਤੀਜਾ ਵੀਡੀਓ ਹੈ। ਇਸ ਤੋਂ ਪਹਿਲਾਂ ਰਾਹੁਲ ਨੇ 2 ਵੀਡੀਓ ਟਵੀਟ ਕਰ ਕੇ ਸਰਕਾਰ ਅਤੇ ਵਿਦੇਸ਼ ਨੀਤੀ 'ਤੇ ਸਵਾਲ ਚੁੱਕੇ ਹਨ। ਰਾਹੁਲ ਨੇ ਇਸ ਵੀਡੀਓ 'ਚ ਦੋਸ਼ ਲਗਾਇਆ,''ਪ੍ਰਧਾਨ ਮੰਤਰੀ 100 ਫੀਸਦੀ ਸਿਰਫ਼ ਆਪਣੀ ਅਕਸ ਬਣਾਉਣ 'ਤੇ ਕੇਂਦਰਿਤ ਹਨ। ਭਾਰਤ ਦੀਆਂ ਸੰਸਥਾਵਾਂ ਸਿਰਫ਼ ਇਸੇ ਕੰਮ 'ਚ ਰੁਝੀਆਂ ਹਨ। ਇਕ ਸ਼ਖਸ ਦੀ ਅਕਸ ਰਾਸ਼ਟਰੀ ਵਿਜਨ ਦਾ ਬਦਲ ਨਹੀਂ ਹੋ ਸਕਦੀ ਹੈ।''

ਵੀਡੀਓ 'ਚ ਰਾਹੁਲ ਕਹਿ ਰਹੇ ਹਨ,''ਤੁਸੀਂ ਚੀਨੀਆਂ ਨਾਲ ਮਾਨਸਿਕ ਮਜ਼ਬੂਤੀ ਨਾਲ ਲੜ ਸਕਦੇ ਹੋ। ਸਵਾਲ ਉੱਠਦਾ ਹੈ ਕਿ ਭਾਰਤ ਨੂੰ ਚੀਨ ਨਾਲ ਕਿਵੇਂ ਨਜਿੱਠਣਾ ਚਾਹੀਦਾ, ਜੇਕਰ ਤੁਸੀਂ ਉਨ੍ਹਾਂ ਨੂੰ ਨਜਿੱਠਣ ਲਈ ਮਜ਼ਬੂਤ ਸਥਿਤੀ 'ਚ ਹੋ, ਉਦੋਂ ਤੁਸੀਂ ਕੰਮ ਕਰ ਸਕੋਗਾ, ਉਨ੍ਹਾਂ ਤੋਂ ਉਹ ਹਾਸਲ ਕਰ ਸਕੋਗੇ, ਜੋ ਤੁਹਾਨੂੰ ਚਾਹੀਦਾ ਅਤੇ ਅਜਿਹਾ ਅਸਲ 'ਚ ਕੀਤਾ ਜਾ ਸਕਦਾ ਹੈ।'' ਰਾਹੁਲ ਨੇ ਕਿਹਾ,''ਜੇਕਰ ਉਨ੍ਹਾਂ ਨੇ (ਚੀਨ) ਕਮਜ਼ੋਰੀ ਫੜ ਲਈ ਤਾਂ ਫਿਰ ਗੜਬੜ ਹੈ। ਪਹਿਲੀ ਗੱਲ ਹੈ ਕਿ ਤੁਸੀਂ ਬਿਨਾਂ ਕਿਸੇ ਕਲੀਅਰ ਵਿਜਨ ਦੇ ਚੀਨ ਨਾਲ ਨਹੀਂ ਨਿਪਟ ਸਕਦੇ ਹੋ ਅਤੇ ਮੈਂ ਸਿਰਫ਼ ਰਾਸ਼ਟਰੀ ਦ੍ਰਿਸ਼ਟੀਕੋਣ ਦੀ ਗੱਲ ਨਹੀਂ ਕਰ ਰਿਹਾ ਸਗੋਂ ਮੇਰਾ ਮਤਲਬ ਕੌਮਾਂਤਰੀ ਵਿਜਨ ਨਾਲ ਹੈ।''

 

ਚੀਨ ਦੀ ਮਹੱਤਵਪੂਰਨ OBOR ਪ੍ਰਾਜੈਕਟ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ,''ਇਹ ਧਰਤੀ ਦੀ ਕੁਦਰਤ ਨੂੰ ਹੀ ਬਦਲਣ ਦੀ ਕੋਸ਼ਿਸ਼ ਹੈ। ਭਾਰਤ ਨੂੰ ਗਲੋਬਲ ਦ੍ਰਿਸ਼ਟੀਕੋਣ ਅਪਣਾਉਣਾ ਹੀ ਹੋਵੇਗਾ। ਭਾਰਤ ਨੂੰ ਹੁਣ ਇਕ ਵਿਚਾਰ ਬਣਨਾ ਹੋਵੇਗਾ, ਉਹ ਵੀ ਗਲੋਬਲ ਆਧਾਰ 'ਤੇ।'' ਰਾਹੁਲ ਨੇ ਕਿਹਾ,''ਦਰਅਸਲ ਵੱਡੇ ਪੱਧਰ 'ਤੇ ਸੋਚਣ ਨਾਲ ਹੀ ਭਾਰਤ ਦੀ ਰੱਖਿਆ ਕੀਤੀ ਜਾ ਸਕਦੀ ਹੈ। ਜ਼ਾਹਰ ਜਿਹੀ ਗੱਲ ਹੈ ਕਿ ਸਰਹੱਦੀ ਵਿਵਾਦ ਵੀ ਹੈ ਅਤੇ ਸਾਨੂੰ ਇਸ ਦਾ ਹੱਲ ਵੀ ਕਰਨਾ ਹੈ। ਸਾਨੂੰ ਆਪਣਾ ਤਰੀਕਾ ਬਦਲਣਾ ਹੋਵੇਗਾ। ਸਾਨੂੰ ਆਪਣਾ ਤਰੀਕਾ ਬਦਲਣਾ ਹੋਵੇਗਾ। ਸਾਨੂੰ ਆਪਣੀ ਸੋਚ ਬਦਲਣੀ ਹੋਵੇਗੀ।''

ਰਾਹੁਲ ਨੇ ਕਿਹਾ,''ਸਾਨੂੰ ਆਪਣਾ ਤਰੀਕਾ ਬਦਲਣਾ ਹੋਵੇਗਾ, ਆਪਣੀ ਸੋਚ ਬਦਲਣੀ ਹੋਵੇਗੀ। ਅਸੀਂ ਦੋਰਾਹੇ 'ਤੇ ਖੜ੍ਹੇ ਹਾਂ। ਇਕ ਪਾਸੇ ਜਾਣ ਨਾਲ ਅਸੀਂ ਵੱਡਾ ਮੌਕਾ ਗਵਾ ਦੇਵਾਂਗੇ ਅਤੇ ਦੂਜੇ ਪਾਸੇ ਜਾਣ ਨਾਲ ਅਸੀਂ ਵੱਡੀ ਭੂਮਿਕਾ 'ਚ ਆ ਜਾਵਾਂਗੇ। ਇਸ ਲਈ ਮੈਂ ਬਹੁਤ ਚਿੰਤਤ ਹਾਂ, ਕਿਉਂਕਿ ਮੈਂ ਦੇਖ ਰਿਹਾ ਹਾਂ ਕਿ ਅਸੀਂ ਇਕ ਵੱਡਾ ਮੌਕਾ ਗਵਾ ਰਹੇ ਹਾਂ, ਅਸੀਂ ਲੰਬੇ ਸਮੇਂ ਲਈ ਨਹੀਂ ਸੋਚ ਰਹੇ ਹਾਂ, ਅਸੀਂ ਵੱਡੇ ਪੱਧਰ 'ਤੇ ਨਹੀਂ ਸੋਚ ਰਹੇ ਹਾਂ ਅਤੇ ਅਸੀਂ ਆਪਣਾ ਹੀ ਅੰਦਰੂਨੀ ਸੰਤੁਲਨ ਵਿਗਾੜ ਰਹੇ ਹਾਂ।''


DIsha

Content Editor

Related News