ਹਰ ਭਾਰਤੀ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਰਣਨੀਤੀ ਬਣਾਏ ਭਾਰਤ ਸਰਕਾਰ :  ਰਾਹੁਲ ਗਾਂਧੀ

Wednesday, Nov 11, 2020 - 06:00 PM (IST)

ਹਰ ਭਾਰਤੀ ਤੱਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਰਣਨੀਤੀ ਬਣਾਏ ਭਾਰਤ ਸਰਕਾਰ :  ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਨੂੰ ਘੱਟ ਕਰਨ ਵਾਲੇ ਟੀਕੇ ਫਾਇਜ਼ਰ (Pfizer) ਨੂੰ ਲੈ ਕੇ ਕਿਹਾ ਕਿ ਹਰ ਭਾਰਤੀ ਨੂੰ ਇਹ ਟੀਕਾ ਉਪਲੱਬਧ ਕਰਵਾਇਆ ਜਾਣਾ ਚਾਹੀਦਾ। ਰਾਹੁਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਉਸ ਰਣਨੀਤੀ ਬਾਰੇ ਦੱਸਣਾ ਚਾਹੀਦਾ, ਜਿਸ ਨਾਲ ਕਿ ਉਹ ਹਰ ਭਾਰਤੀ ਤੱਕ ਇਹ ਟੀਕਾ ਪਹੁੰਚਾਏਗੀ। ਰਾਹੁਲ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ,''ਜਦੋਂ ਕਿ ਫਾਇਜ਼ਰ ਨੇ ਕਾਰਗਰ ਵੈਕਸੀਨ ਦਾ ਨਿਰਮਾਣ ਕਰ ਲਿਆ ਹੈ, ਅਜਿਹੇ 'ਚ ਹਰ ਭਾਰਤੀ ਨੂੰ ਇਸ ਨੂੰ ਉਪਲੱਬਧ ਕਰਵਾਉਣ ਲਈ ਲਾਜਿਸਟਿਕਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ। 

PunjabKesari

ਰਾਹੁਲ ਨੇ ਅੱਗੇ ਲਿਖਿਆ,''ਭਾਰਤ ਸਰਕਾਰ ਨੂੰ ਵੈਕਸੀਨ ਦਿੱਤੇ ਜਾਣ ਦੀ ਰਣਨੀਤੀ ਨੂੰ ਸਪੱਸ਼ਟ ਕਰਨਾ ਚਾਹੀਦਾ ਕਿ ਇਹ ਕਿਵੇਂ ਹਰ ਭਾਰਤੀ ਕੋਲ ਪਹੁੰਚ ਸਕਦੀ ਹੈ।'' ਉੱਥੇ ਹੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਫਾਇਜ਼ਰ ਦੇ ਟੀਕੇ ਨੂੰ -70 ਡਿਗਰੀ 'ਤੇ ਰੱਖਣਾ ਹੋਵੇਗਾ, ਜੋ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਇਕ ਚੁਣੌਤੀ ਹੈ, ਜਿੱਥੇ ਸਾਨੂੰ ਕੋਲਡ ਚੇਨ ਬਣਾਏ ਰੱਖਣ 'ਚ ਕਠਿਨਾਈਆਂ ਹੋਣਗੀਆਂ, ਖਾਸ ਕਰ ਕੇ ਪੇਂਡੂ ਮਿਸ਼ਨਾਂ 'ਤੇ। ਗੁਲੇਰੀਆ ਨੇ ਕਿਹਾ ਕਿ ਜੋ ਵੀ ਹੋਵੇ, ਜਿਨ੍ਹਾਂ ਵੀ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ 'ਚ ਹੈ, ਉਨ੍ਹਾਂ ਲਈ ਇਹ ਉਤਸ਼ਾਹਜਨਕ ਗੱਲ ਹੈ। 

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਦੱਸਣਯੋਗ ਹੈ ਕਿ ਫਾਇਜ਼ਰ ਵੈਕਸੀਨ ਤੀਜੇ ਪੜਾਅ 'ਚ 90 ਫੀਸਦੀ ਤੋਂ ਵੱਧ ਕਾਰਗਰ ਸਾਬਤ ਹੋਈ ਹੈ। ਬੀਤੇ ਸੋਮਵਾਰ ਨੂੰ ਇਸ ਬਾਰੇ ਕੰਪਨੀਆਂ ਨੇ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਪਹਿਲੀ ਵਾਰ ਡੋਜ ਦਿੱਤੇ ਜਾਣ ਦੇ 28 ਦਿਨਾਂ ਬਾਅਦ ਅਤੇ ਦੂਜੀ ਵਾਰ 2 ਖੁਰਾਕ ਦਿੱਤੇ ਜਾਣ ਦੇ 7 ਦਿਨਾਂ ਬਾਅਦ ਮਰੀਜ਼ 'ਚ ਵੱਡਾ ਸੁਧਾਰ ਦੇਖਿਆ ਗਿਆ ਹੈ। ਫਾਈਜ਼ਰ ਦੇ ਪ੍ਰਧਾਨ ਅਤੇ ਸੀ.ਈ.ਓ. ਅਲਬਰਟ ਬੋਰਲਾ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਸਾਡੇ ਤੀਜੇ ਪੜਾਅ ਦੇ ਟ੍ਰਾਇਲ ਦੇ ਪਹਿਲੇ ਸੈੱਟ 'ਚ ਸਾਨੂੰ ਕੁਝ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਕੋਰੋਨਾ ਵਾਇਰਸ ਨੂੰ ਰੋਕਣ 'ਚ ਵੱਧ ਪ੍ਰਭਾਵੀ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ: ਸ਼ੱਕੀ ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਖ਼ੌਫ਼ਨਾਕ ਮੌਤ, ਕਟਰ ਨਾਲ ਸਰੀਰ ਦੇ ਟੁਕੜੇ-ਟੁਕੜੇ ਕਰ ਅੱਗ 'ਚ ਸਾੜੇ


author

DIsha

Content Editor

Related News