ਚੇਨਈ ''ਚ ਚਿਦਾਂਬਰਮ ਦੀ ਗ੍ਰਿਫਤਾਰੀ ਤੋਂ ਨਾਰਾਜ ਕਾਂਗਰਸ ਨੇ ਕੀਤਾ ਵਿਰੋਧ ਪ੍ਰਦਰਸ਼ਨ

Thursday, Aug 22, 2019 - 07:58 PM (IST)

ਚੇਨਈ ''ਚ ਚਿਦਾਂਬਰਮ ਦੀ ਗ੍ਰਿਫਤਾਰੀ ਤੋਂ ਨਾਰਾਜ ਕਾਂਗਰਸ ਨੇ ਕੀਤਾ ਵਿਰੋਧ ਪ੍ਰਦਰਸ਼ਨ

ਚੇਨਈ— ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਗ੍ਰਿਫਤਾਰੀ ਦੇ ਵਿਰੋਧ ਵਜੋਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਰੈਲੀ ਕੱਢਣ ਦੀ ਕੋਸ਼ਿਸ਼ ਕਰਨ ਵਾਲੇ ਕਾਂਗਰਸ ਦੇ 70 ਵਰਕਰਾਂ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਹਿਰਾਸਤ 'ਚ ਲਏ ਗਏ ਸਾਰੇ 70 ਵਰਕਰਾਂ ਨੂੰ ਪੁਲਸ ਨੇ ਇਕ ਪਰਿਸਰ 'ਚ ਰੱਖਿਆ ਹੋਇਆ ਹੈ।

ਵਿਰੋਧੀ ਰੈਲੀ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਨੇਤਾ ਤੇ ਪਾਰਟੀ ਦੇ ਬੁਲਾਰਾ ਗੋਪੰਨਾ ਕਰ ਰਹੇ ਸਨ। ਉਹ ਵਰਕਰਾਂ ਨਾਲ ਟੀ.ਐੱਨ.ਸੀ.ਸੀ. ਮੁੱਖ ਦਫਤਰ ਸੱਤਿਆਮੂਰਤੀ ਭਵਨ ਤੋਂ ਵਿਰੋਧ ਰੈਲੀ ਕੱਢ ਕੇ ਅੰਨਾ ਸਲਈ ਵੱਲ ਜਾਣਾ ਚਾਹੁੰਦੀ ਸੀ ਪਰ ਇਸ ਦੌਰਾਨ ਪੁਲਸ ਨੇ ਕਾਂਗਰਸ ਦੇ 70 ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਗੋਪੰਨਾ ਨੇ ਚਿਦਾਂਬਰਮ ਦੀ ਗ੍ਰਿਫਤਾਰੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।

ਉਨ੍ਹਾਂ ਕਿਹਾ ਕਿ ਚਿਦਾਂਬਰਮ ਦਾ ਨਾਂ ਐੱਫ.ਆਈ.ਆਰ. 'ਚ ਸ਼ਾਮਲ ਨਹੀਂ ਹੈ। ਭਾਜਪਾ ਦੀ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਸੀ.ਬੀ.ਆਈ. ਦਾ ਗਲਤ ਇਸਤੇਮਾਲ ਕਰ ਰਹੀ ਹੈ। ਚਿਦਾਂਬਰਮ ਦੀ ਕੱਲ ਦਿੱਲੀ 'ਚ ਹੋਈ ਗ੍ਰਿਫਤਾਰੀ ਤੋਂ ਬਾਅਦ ਅੱਜ ਚੇਨਈ ਦੇ ਕਈ ਇਲਾਕਿਆਂ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।


author

Inder Prajapati

Content Editor

Related News