ਅਸੀਂ ਮੁਕੱਦਮਿਆ ਤੋਂ ਨਹੀਂ ਡਰਾਂਗੇ, ਸੇਵਾ ਕੰਮ ਹੋਰ ਤੇਜ਼ ਕਰਾਂਗੇ : ਪ੍ਰਿਯੰਕਾ

05/23/2020 5:55:09 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼ਨੀਵਾਰ ਨੂੰ ਸੂਬੇ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁਕੱਦਮਿਆਂ ਤੋਂ ਉਨ੍ਹਾਂ ਦੀ ਪਾਰਟੀ ਨਹੀਂ ਡਰੇਗੀ ਅਤੇ ਸੇਵਾ ਕੰਮ ਤੇਜ਼ ਕਰੇਗੀ। ਉਨ੍ਹਾਂ ਨੇ ਟਵੀਟ ਕੀਤਾ,''ਪਿਛਲੇ 60 ਦਿਨਾਂ ਤੋਂ ਯੂ.ਪੀ. ਕਾਂਗਰਸ ਦੇ ਵਰਕਰ ਦਿਨ-ਰਾਤ ਪ੍ਰਵਾਸੀ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੇ ਹਨ। 'ਕਾਂਗਰਸ ਦੇ ਸਿਪਾਹੀ' ਰਾਸ਼ਨ, ਖਾਣਾ ਅਤੇ ਦਵਾਈ ਪਹੁੰਚਾਉਣ ਦਾ ਕੰਮ, ਮਜ਼ਦੂਰਾਂ ਨੂੰ ਭੋਜਨ-ਪਾਣੀ ਦੇਣ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਦੀ ਸਹੂਲਤ ਉਪਲੱਬਧ ਕਰਨ ਦਾ ਕੰਮ ਕਰ ਰਹੇ ਹਨ।''

PunjabKesari

ਉਨ੍ਹਾਂ ਅਨੁਸਾਰ ਉੱਤਰ ਪ੍ਰਦੇਸ਼ ਕਾਂਗਰਸ ਵਲੋਂ ਹੁਣ ਤੱਕ 67 ਲੱਖ ਲੋਕਾਂ ਦੀ ਮਦਦ ਹੋ ਚੁਕੀ ਹੈ। ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਦੋਸ਼ ਲਗਾਇਆ,''ਅਜੀਬ ਗੱਲ ਹੈ ਕਿ ਯੂ.ਪੀ. ਸਰਕਾਰ ਨੇ ਇਸ ਸੇਵਾ ਕੰਮ ਤੋਂ ਵਿਚਲਿਤ ਹੋ ਕੇ ਸਾਡੇ ਪ੍ਰਦੇਸ਼ ਪ੍ਰਧਾਨ ਨੂੰ ਜੇਲ 'ਚ ਭੇਜ ਦਿੱਤਾ। ਵੱਖ-ਵੱਖ ਜ਼ਿਲ੍ਹਿਆਂ 'ਚ ਸਾਡੇ ਵਰਕਰਾਂ 'ਤੇ ਮੁਕੱਦਮੇ ਦਰਜ ਕੀਤੇ ਗਏ।'' ਉਨ੍ਹਾਂ ਨੇ ਕਿਹਾ,''ਪਰਸੋਂ 50 ਹਜ਼ਾਰ ਉੱਤਰ ਪ੍ਰਦੇਸ਼ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਨੇ ਫੇਸਬੁੱਕ ਲਾਈਵ 'ਤੇ ਆਪਣੀ ਇਕਜੁਟਤਾ ਦਿਖਾਈ, ਕੱਲ ਸਾਰੇ ਜ਼ਿਲ੍ਹਿਆਂ 'ਚ ਸਰਕਾਰ ਨੂੰ ਮੰਗ ਪੱਤਰ ਦਿੱਤਾ। ਮੁਕੱਦਮੇ ਲਗਾਉਣ ਵਾਲੇ ਸ਼ਾਇਦ ਇਹ ਭੁੱਲ ਗਏ ਹਨ ਕਿ ਇਹ ਮਹਾਤਮਾ ਗਾਂਧੀ ਦੀ ਪਾਰਟੀ ਹੈ। ਸੇਵਾ ਸਾਡੇ ਮੂਲ 'ਚ ਹੈ ਅਤੇ ਡਰਨਾ ਸਾਡੀ ਫਿਤਰਤ ਨਹੀਂ ਹੈ। ਸੇਵਾ ਕੰਮਾਂ ਨੂੰ ਹੋਰ ਤੇਜ਼ ਕਰਾਂਗੇ।''


DIsha

Content Editor

Related News