ਰਾਹੁਲ ਵਰਗਾ ਭਰਾ ਮਿਲਣ ''ਤੇ ਮੈਨੂੰ ਮਾਣ ਹੈ : ਪ੍ਰਿਯੰਕਾ ਗਾਂਧੀ

Monday, Aug 03, 2020 - 02:36 PM (IST)

ਰਾਹੁਲ ਵਰਗਾ ਭਰਾ ਮਿਲਣ ''ਤੇ ਮੈਨੂੰ ਮਾਣ ਹੈ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰੱਖੜੀ 'ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਭਰਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ ਅਤੇ ਅਜਿਹਾ ਭਰਾ ਮਿਲਣ 'ਤੇ ਉਨ੍ਹਾਂ ਨੂੰ ਮਾਣ ਹੈ। ਪ੍ਰਿਯੰਕਾ ਨੇ ਕਿਹਾ ਕਿ ਉਹ ਆਪਣੇ ਭਰਾ ਦੀ ਸੁੱਖ-ਦੁਖ ਦੀ ਸਾਥੀ ਹੈ ਅਤੇ ਉਨ੍ਹਾਂ ਨੇ ਸ਼੍ਰੀ ਗਾਂਧੀ ਤੋਂ ਸੱਚ ਅਤੇ ਸਬਰ ਦੇ ਨਾਲ ਜਿਊਂਣ ਦੀ ਕਲਾ ਸਿੱਖੀ ਹੈ। ਉਨ੍ਹਾਂ ਨੇ ਕਹਿਣਾ ਸੀ ਕਿ ਅਜਿਹਾ ਭਰਾ ਮਿਲਣ ਮਾਣ ਦੀ ਗੱਲ ਹੈ ਅਤੇ ਉਹ ਕਿਸਮਤਵਾਲੀ ਹੈ ਕਿ ਉਨ੍ਹਾਂ ਨੂੰ ਰਾਹੁਲ ਵਰਗਾ ਭਰਾ ਮਿਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,''ਹਰ ਸੁੱਖ-ਦੁਖ 'ਚ ਨਾਲ ਰਹਿੰਦੇ ਹੋਏ ਮੈਂ ਆਪਣੇ ਭਰਾ ਨਾਲ ਪਿਆਰ, ਸੱਚ ਅਤੇ ਸਬਰ ਦਾ ਸਾਥ ਸਿੱਖਿਆ ਹੈ। ਮੈਨੂੰ ਅਜਿਹਾ ਭਰਾ ਮਿਲਣ 'ਤੇ ਮਾਣ ਹੈ। ਸਾਰੇ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।''

PunjabKesariਉੱਥੇ ਹੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰੱਖੜੀ 'ਤੇ ਲੋਕਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਰਾਹੁਲ ਨੇ ਆਪਣੇ ਟਵੀਟ 'ਚ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਲਿਖਿਆ,''ਹਰੇਕ ਨੂੰ ਰੱਖੜੀ ਦੀ ਵਧਾਈ।'' ਉਨ੍ਹਾਂ ਨੇ ਟਵੀਟ ਨਾਲ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਹੈ।

PunjabKesari


author

DIsha

Content Editor

Related News