ਮੋਦੀ ਅਮੀਰਾਂ ਦਾ ਧਿਆਨ ਰੱਖਦੇ, ਕਾਂਗਰਸ ਗਰੀਬਾਂ ਲਈ ਕੰਮ ਕਰਦੀ ਹੈ: ਰਾਹੁਲ ਗਾਂਧੀ

Friday, Mar 29, 2019 - 04:46 PM (IST)

ਮੋਦੀ ਅਮੀਰਾਂ ਦਾ ਧਿਆਨ ਰੱਖਦੇ, ਕਾਂਗਰਸ ਗਰੀਬਾਂ ਲਈ ਕੰਮ ਕਰਦੀ ਹੈ: ਰਾਹੁਲ ਗਾਂਧੀ

ਯੁਮਨਾਨਗਰ- ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਇੱਕ ਦਿਨ ਦੌਰੇ ਦੌਰਾਨ ਹਰਿਆਣਾ 'ਚ ਆਯੋਜਿਤ 'ਪਰਿਵਰਤਨ ਰੈਲੀ' ਸ਼ਿਰਕਤ ਕਰਨ ਲਈ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਜਨਸਭਾ ਨੂੰ ਸੰਬੋਧਨ ਕੀਤਾ ਹੈ। ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਕਿ ਮੋਦੀ ਅਮੀਰਾਂ ਦੀ ਸੁਰੱਖਿਆ ਕਰਦੇ ਹਨ ਪਰ ਕਾਂਗਰਸ ਪਾਰਟੀ ਗਰੀਬਾਂ, ਕਮਜ਼ੋਰ ਵਰਗਾਂ ਅਤੇ ਕਿਸਾਨਾਂ ਲਈ ਕੰਮ ਕਰਦੀ ਹੈ। 

ਰਾਹੁਲ ਗਾਂਧੀ ਨੇ ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੋ ਵਿਚਾਰਧਾਰਾਵਾ ਵਿਚਾਲੇ ਦੀ ਲੜਾਈ ਹੈ। ਇਸ 'ਚ ਇੱਕ ਪਾਸੇ ਤਾ ਭਾਜਪਾ, ਸੰਘ ਅਤੇ ਨਰਿੰਦਰ ਮੋਦੀ ਹੈ ਅਤੇ ਦੂਜੇ ਪਾਸੇ ਕਾਂਗਰਸ ਹੈ।ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਮੋਦੀ ਨੇ ਦੇਸ਼ ਵਾਸੀਆਂ ਨਾਲ ਕਈ ਵਾਅਦੇ ਕੀਤੇ ਸਨ। ਜਿੱਥੇ ਵੀ ਪੀ. ਐੱਮ. ਮੋਦੀ ਜਾਂਦੇ ਹਨ. ਉੱਥੇ ਨਫਰਤ ਹੀ ਫੈਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੀ. ਐੱਮ. ਮੋਦੀ ਨੇ ਹਰ ਭਾਰਤੀ ਦੇ ਬੈਂਕ ਖਾਤੇ 'ਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ। ਹੁਣ ਤੱਕ ਕਿਸੇ ਨੂੰ ਪੈਸੇ ਮਿਲੇ। 

ਇਸ ਤੋਂ ਇਲਾਵਾ ਰਾਹੁਲ ਗਾਂਧੀ  ਨੇ ਕਿਹਾ ਕਿ ਭਾਜਪਾ ਦੇ ਉਲਟ ਕਾਂਗਰਸ ਆਪਣੇ ਵਾਅਦੇ ਪੂਰਾ ਕਰਦੀ ਹੈ। ਰਾਹੁਲ ਨੇ ਹਾਲ ਹੀ 'ਚ ਕਾਂਗਰਸ ਦੇ ਐਲਾਨ NYYY ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰ 'ਚ ਜੇਕਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਪਾਰਟੀ ਦੀ ਯੋਜਨਾ ਘੱਟੋ ਘੱਟ ਗਾਰੰਟੀ ਆਮਦਨ ਯੋਜਨਾ ਸ਼ੁਰੂ ਕਰਨ ਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ 15 ਉਦਯੋਗਪਤੀਆਂ ਦੇ ਸਾਢੇ ਤਿੰਨ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਅਮੀਰਾਂ ਦੀ ਰੱਖਿਆ ਕਰਦੇ ਹਨ।'' ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਿਰਫ ਕਿਸਾਨਾਂ , ਕਮਜ਼ੋਰ ਵਰਗਾਂ ਅਤੇ ਗਰੀਬਾਂ ਲਈ ਕੰਮ ਕਰਦੀ ਹੈ।


author

Iqbalkaur

Content Editor

Related News