ਕਾਂਗਰਸ ਪ੍ਰਧਾਨ ਪੀਊਸ਼ ਕਾਂਤੀ ਬਿਸਵਾਸ ''ਤੇ ਹਮਲਾ, ਹਸਪਤਾਲ ''ਚ ਕਰਵਾਏ ਗਏ ਦਾਖ਼ਲ

Sunday, Jan 17, 2021 - 06:48 PM (IST)

ਕਾਂਗਰਸ ਪ੍ਰਧਾਨ ਪੀਊਸ਼ ਕਾਂਤੀ ਬਿਸਵਾਸ ''ਤੇ ਹਮਲਾ, ਹਸਪਤਾਲ ''ਚ ਕਰਵਾਏ ਗਏ ਦਾਖ਼ਲ

ਅਗਰਤਲਾ- ਤ੍ਰਿਪੁਰਾ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪੀਊਸ਼ ਕਾਂਤੀ ਬਿਸਵਾਸ 'ਤੇ ਹਮਲਾ ਹੋਇਆ ਹੈ। ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ ਹਨ। ਕਾਂਗਰਸ ਨੇ ਭਾਜਪਾ ਵਰਕਰਾਂ 'ਤੇ ਇਸ ਹਮਲੇ ਦਾ ਦੋਸ਼ ਲਗਾਇਆ ਹੈ। ਪੀਊਸ਼ ਕਾਂਤੀ ਦੀ ਗੱਡੀ 'ਤੇ ਇਹ ਹਮਲਾ ਤ੍ਰਿਪੁਰਾ ਦੇ ਸਿਪਾਹੀਜਲਾ ਜ਼ਿਲ੍ਹੇ ਦੇ ਬਿਸਾਲਘਰ ਇਲਾਕੇ 'ਚ ਹੋਇਆ ਹੈ। ਇਸ ਹਮਲੇ ਦੇ ਵਿਰੋਧ 'ਚ ਕਾਂਗਰਸ ਨੇ ਸੋਮਵਾਰ ਨੂੰ 12 ਘੰਟੇ ਦੇ ਰਾਸ਼ਟਰਵਿਆਪੀ ਬੰਦ ਦੀ ਅਪੀਲ ਕੀਤੀ ਹੈ। ਕਾਂਗਰਸ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਇਹ ਹਮਲਾ ਸੱਤਾਧਾਰੀ ਭਾਜਪਾ ਸਮਰਥਕਾਂ ਵਲੋਂ ਕੀਤਾ ਗਿਆ ਅਤੇ ਕੋਲ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਬਾਵਜੂਦ ਹੋਇਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਬਿਸਵਾਸ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਨਾਲ ਹਾਦਸੇ ਵਾਲੀ ਜਗ੍ਹਾ ਤੋਂ ਦੌੜਨ 'ਚ ਸਫ਼ਲ ਰਹੇ ਅਤੇ ਉਨ੍ਹਾਂ ਨੂੰ ਸ਼ੁਰੂਆਤੀ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।

ਪ੍ਰਦੀਪ ਕਿਸ਼ੋਰ ਦੇਬਬਰਮਨ ਦੇ ਅਸਤੀਫ਼ੇ ਤੋਂ ਬਾਅਦ ਬਿਸਵਾਸ ਦਸੰਬਰ 2019 ਤੋਂ ਕਾਂਗਰਸ ਦੀ ਰਾਜ ਇਕਾਈ ਦੇ ਪ੍ਰਧਾਨ ਬਣਾਏ ਗਏ ਸਨ। ਇਹ ਹਮਲਾ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਬਿਸਵਾਸ ਦੀ ਅਗਵਾਈ 'ਚ ਕੀਤੇ ਗਏ ਅੰਦੋਲਨ ਦੇ 2 ਦਿਨ ਬਾਅਦ ਹੋਇਆ ਹੈ। ਬਿਸਵਾਸ ਨੇ ਅਗਰਤਲਾ 'ਚ ਮਹਾਤਮਾ ਗਾਂਧੀ ਦੀ ਮੂਰਤੀ ਤੋਂ ਰਾਜ ਭਵਨ ਤੱਕ ਕਾਂਗਰਸ ਮਾਰਚ ਦੀ ਅਗਵਾਈ ਕੀਤੀ ਸੀ। ਇਕ ਨਿਊਜ਼ ਏਜੰਸੀ ਵਲੋਂ ਸਾਂਝੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਵਾਹਨ 'ਚ ਭੰਨ-ਤੋੜ ਕੀਤੀ ਗਈ ਹੈ, ਜਿਸ 'ਚ ਉਸ ਦੇ ਅੱਗੇ ਅਤੇ ਪਿੱਛੇ ਦੀ ਵਿੰਡਸ਼ੀਲਡ ਟੁੱਟ ਗਈ ਹੈ। ਰਿਪੋਰਟਾਂ ਅਨੁਸਾਰ ਇਸ ਹਮਲੇ 'ਚ ਕਈ ਕਾਂਗਰਸ ਵਰਕਰ ਜ਼ਖਮੀ ਹੋਏ ਹਨ।


author

DIsha

Content Editor

Related News