ਖੜਗੇ ਦਾ ਦਾਅਵਾ- 295 ਸੀਟਾਂ ਜਿੱਤੇਗਾ ''INDI'' ਗਠਜੋੜ, TV ''ਤੇ ਐਗਜ਼ਿਟ ਪੋਲ ਦੀ ਬਹਿਸ ''ਚ ਸ਼ਾਮਲ ਹੋਵੇਗੀ ਕਾਂਗਰਸ
Saturday, Jun 01, 2024 - 05:49 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਆਖਰੀ ਦੌਰ ਅਤੇ 7ਵੇਂ ਪੜਾਅ ਦਰਮਿਆਨ ਜਾਰੀ 'ਇੰਡੀਆ' ਗਠਜੋੜ ਦੀ ਬੈਠਕ ਹੁਣ ਖਤਮ ਹੋ ਗਈ ਹੈ। ਬੈਠਕ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ। ਬੈਠਕ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ ਸਮੇਤ ਤਮਾਮ ਵਿਰੋਧੀ ਨੇਤਾ ਸ਼ਾਮਲ ਹੋਏ। ਬੈਠਕ 'ਚ ਕਈ ਮੁੱਦਿਆਂ 'ਤੇ ਮੰਥਨ ਹੋਇਆ।
ਬੈਠਕ ਦੌਰਾਨ ਇਕ ਵੱਡਾ ਫੈਸਲਾ ਲਿਆ ਗਿਆ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਦੱਸਿਆ ਕਿ ਟੀਵੀ ਚੈਨਲਾਂ 'ਤੇ ਹੋਣ ਵਾਲੀ ਐਗਜ਼ਿਟ ਪੋਲ ਦੀਆਂ ਬਹਿਸਾਂ 'ਚ ਹੁਣ ਕਾਂਗਰਸ ਵੀ ਹਿੱਸਾ ਲਵੇਗੀ। ਕਾਂਗਰਸ ਵੀ ਖੁੱਲ੍ਹ ਕੇ ਆਪਣਾ ਪੱਖ ਰੱਖੇਗੀ। ਦੱਸ ਦੇਈਏ ਕਿ ਕਾਂਗਰਸ ਨੇ ਇਕ ਦਿਨ ਪਹਿਲਾਂ ਹੀ ਟੀਵੀ ਚੈਨਲਾਂ 'ਤੇ ਅੱਜ ਹੋਣ ਵਾਲੀਆਂ ਐਗਜ਼ਿਟ ਦੀਆਂ ਬਹਿਸਾਂ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਟੀ.ਆਰ.ਪੀ. ਦੀ ਖੇਡ 'ਚ ਅਸੀਂ ਸ਼ਾਮਲ ਨਹੀਂ ਹੋਣਾ। ਇਸ ਤੋਂ ਇਲਾਵਾ ਬੈਠਕ ਤੋਂ ਬਾਅਦ ਖੜਗੇ ਨੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ 'ਇੰਡੀਆ' ਗਠਜੋੜ 295 ਸੀਟਾਂ ਜਿੱਤੇਗਾ।