UP 'ਚ ਕਾਂਗਰਸ ਦਾ ਵੱਡਾ ਦਾਅ, ਵਿਧਾਨ ਸਭਾ ਚੋਣਾਂ 'ਚ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਣ ਦਾ ਐਲਾਨ

Tuesday, Oct 19, 2021 - 02:22 PM (IST)

UP 'ਚ ਕਾਂਗਰਸ ਦਾ ਵੱਡਾ ਦਾਅ, ਵਿਧਾਨ ਸਭਾ ਚੋਣਾਂ 'ਚ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਣ ਦਾ ਐਲਾਨ

ਲਖਨਊ— ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਵੱਡਾ ਐਲਾਨ ਕੀਤਾ ਹੈ। ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਕਾਂਗਰਸ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਵੇਗੀ। ਇਸ ਦੇ ਨਾਲ ਹੀ ਪਿ੍ਰਯੰਕਾ ਨੇ ਕਿਹਾ ਕਿ ਕਾਂਗਰਸ ਦਾ ਨਾਅਰਾ ਹੈ ‘ਲੜਕੀ ਹਾਂ, ਲੜ ਸਕਦੀ ਹਾਂ’। ਇਹ ਇਕ ਨਵੀਂ ਸ਼ੁਰੂੁਆਤ ਹੈ। ਮੇਰੀ ਅੱਜ ਦੀ ਪ੍ਰੈੱਸ ਕਾਨਫਰੰਸ ਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੂੰ ਸਮਰਪਿਤ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪਿ੍ਰਯੰਕਾ ਨੇ ਕਿਹਾ ਕਿ ਅਸੀਂ ਬੇਨਤੀ ਪੱਤਰ ਮੰਗੇ ਹੋਏ ਹਨ। ਅਗਲੇ ਮਹੀਨੇ ਦੀ 15 ਤਾਰੀਖ਼ ਤੱਕ ਉਮੀਦਵਾਰ ਅਪਲਾਈ ਕਰ ਸਕਦੇ ਹੋ। 40 ਫ਼ੀਸਦੀ ਟਿਕਟਾਂ ਦੇਣ ਦੇ ਸਵਾਲ ’ਤੇ ਪਿ੍ਰਯੰਕਾ ਨੇ ਕਿਹਾ ਕਿ ਮੇਰਾ ਬਸ ਚੱਲਦਾ ਤਾਂ ਮੈਂ 50 ਫ਼ੀਸਦੀ ਟਿਕਟ ਦੇ ਦਿੰਦੀ। 

ਇਹ ਵੀ ਪੜ੍ਹੋ: ਸਿੰਘੂ ਸਰਹੱਦ ਕਤਲ ਮਾਮਲਾ: ਪੇਸ਼ੀ ਮਗਰੋਂ ਮੁਲਜ਼ਮ ਸਰਬਜੀਤ ਸਿੰਘ ਮੀਡੀਆ ਨਾਲ ਉਲਝਿਆ, ਲੱਥੀ ਪੱਗ

 

ਪਿ੍ਰਯੰਕਾ ਨੇ ਕਿਹਾ ਕਿ 40 ਫ਼ੀਸਦੀ ਟਿਕਟਾਂ ਦਾ ਫ਼ੈਸਲਾ ਉਨਾਵ ਦੀ ਉਸ ਲੜਕੀ ਲਈ ਹੈ, ਜਿਸ ਨੂੰ ਸਾੜਿਆ ਗਿਆ, ਮਾਰਿਆ ਗਿਆ। ਇਹ ਫ਼ੈਸਲਾ ਹਾਥਰਸ ਦੀ ਉਸ ਲੜਕੀ ਲਈ ਹੈ, ਜਿਸ ਨੂੰ ਨਿਆਂ ਨਹੀਂ ਮਿਲਿਆ। ਪਿ੍ਰਯੰਕਾ ਨੇ ਅੱਗੇ ਕਿਹਾ ਕਿ ਲਖੀਮਪੁਰ ’ਚ ਇਕ ਲੜਕੀ ਮਿਲੀ, ਉਸ ਨੇ ਬੋਲਿਆ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹਾਂ, ਉਸ ਲਈ ਹੈ ਇਹ ਫ਼ੈਸਲਾ। ਇਹ ਫ਼ੈਸਲਾ ਸੋਨਭੱਦਰ ਵਿਚ ਉਸ ਔਰਤ ਲਈ ਹੈ, ਜਿਸ ਦਾ ਨਾਂ ਕਿਸਮਤ ਹੈ, ਜਿਸ ਨੇ ਆਪਣੇ ਲਈ ਆਵਾਜ਼ ਚੁੱਕੀ। ਇਹ ਉੱਤਰ ਪ੍ਰਦੇਸ਼ ਦੀ ਹਰ ਇਕ ਮਹਿਲਾ ਲਈ ਹੈ, ਜੋ ਉੱਤਰ ਪ੍ਰਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਹਨ। 

ਇਹ ਵੀ ਪੜ੍ਹੋ: ਰਾਜਪਾਲ ਸੱਤਿਆਪਾਲ ਮਲਿਕ ਬੋਲੇ- ਕਿਸਾਨਾਂ ਦੀ ਇਹ ਸ਼ਰਤ ਮੰਨ ਲਵੇ ਸਰਕਾਰ ਤਾਂ ਹੱਲ ਹੋ ਸਕਦਾ ਮੁੱਦਾ

ਪਿ੍ਰਯੰਕਾ ਨੇ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਚਾਹੇ ਅਧਿਆਪਕਾ ਹੋ, ਸਮਾਜ ਸੇਵਿਕਾ ਹੋ ਜਾਂ ਘਰੇਲੂ ਔਰਤ ਹੋ। ਤੁਸੀਂ ਬਦਲਾਅ ਚਾਹੁੰਦੀਆਂ ਹੋ ਤਾਂ ਉਡੀਕ ਨਾ ਕਰੋ। ਤੁਹਾਨੂੰ ਸੁਰੱਖਿਆ ਕਿਤੇ ਨਹੀਂ ਮਿਲਣ ਵਾਲੀ ਹੈ। ਇਸ ਪ੍ਰਦੇਸ਼ ਵਿਚ ਸੁਰੱਖਿਆ ਉਨ੍ਹਾਂ ਦੀ ਕੀਤੀ ਜਾਂਦੀ ਹੈ, ਜੋ ਕੁਚਲਣਾ ਚਾਹੁੰਦੇ ਹਨ। ਇੱਥੇ ਸੱਤਾ ਦੇ ਨਾਂ ’ਤੇ ਖੁੱਲ੍ਹੇਆਮ ਨਫ਼ਰਤ ਦਾ ਬੋਲਬਾਲਾ ਹੈ। ਖ਼ੁਦ ਨੂੰ ਸਮਰੱਥ ਬਣਾਉਣ ਨਾਲ ਹੀ ਤੁਸੀਂ ਇਨ੍ਹਾਂ ਦਾ ਮੁਕਾਬਲਾ ਕਰ ਸਕਦੀਆਂ ਹੋ। 

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪੁੱਜੀ ਪ੍ਰਿਯੰਕਾ ਗਾਂਧੀ

ਪਿ੍ਰਯੰਕਾ ਗਾਂਧੀ ਦੇ ਇਸ ਐਲਾਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News