ਅਭੈ ਚੌਟਾਲਾ ਦਾ ਦਾਅਵਾ, ਹਰਿਆਣਾ ''ਚ ਨਹੀਂ ਬਣੇਗੀ ਕਾਂਗਰਸ ਜਾਂ ਭਾਜਪਾ ਦੀ ਸਰਕਾਰ

Sunday, Oct 06, 2024 - 03:19 PM (IST)

ਹਰਿਆਣਾ (ਵਾਰਤਾ)- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਹਰਿਆਣਾ 'ਚ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਨਹੀਂ ਬਣਨ ਜਾ ਰਹੀ ਅਤੇ ਇਨੈਲੋ-ਬਹੁਜਨਤ ਸਮਾਜ ਪਾਰਟੀ (ਬਸਪਾ) ਗਠਜੋੜ 'ਕਿੰਗ' ਦੀ ਭੂਮਿਕਾ ਨਿਭਾਏਗਾ। ਚੌਟਾਲਾ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਚੋਣ ਨਤੀਜੇ ਇਨੈਲੋ-ਬਸਪਾ ਗਠਜੋੜ ਦੇ ਪੱਖ 'ਚ ਆਉਣਗੇ, ਹਰਿਆਣਾ 'ਚ ਭਾਜਪਾ ਅਤੇ ਕਾਂਗਰਸ ਨੂੰ ਪੂਰਾ ਬਹੁਮਤ ਨਹੀਂ ਮਿਲੇਗਾ ਅਤੇ ਸੱਤਾ ਬਣਾਉਣ ਅਸੀਂ 'ਕਿੰਗ' ਦੀ ਭੂਮਿਕਾ 'ਚ ਹੋਵਾਂਗੇ। 

ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਸਿਰਫ਼ ਇਨੈਲੋ ਬਸਪਾ ਗਠਜੋੜ ਨੇ ਹੀ ਲੋਕਹਿੱਤ ਦੇ ਮੁੱਦਿਆਂ ਨੂੰ ਚੁੱਕਿਆ, ਜਦੋਂ ਕਿ ਭਾਜਪਾ ਅਤੇ ਕਾਂਗਰਸ ਤਾਂ ਜਾਤ-ਪਾਤ ਅਤੇ ਭੇਦਭਾਵ ਦੀ ਰਾਜਨੀਤੀ 'ਚ ਉਲਝ ਕੇ ਰਹਿ ਗਏ ਸਨ। ਇਨੈਲੋ ਨੇਤਾ ਨੇ ਬਸਪਾ ਮੁਖੀ ਮਾਇਆਵਤੀ ਅਤੇ ਬਸਪਾ ਦੇ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਦਾ ਧੰਨਵਾਦ ਕੀਤਾ ਅਤੇ ਦੋਵੇਂ ਦਲ ਦੇ ਵਰਕਰਾਂ ਦੀ ਪਿੱਠ ਵੀ ਥਪਥਪਾਈ। ਚੋਣਾਂ ਦੀ ਥਕਾਣ ਮਿਟਾਉਣ ਲਈ ਇਨੈਲੋ ਨੇਤਾ ਨੇ ਸਿਰਸਾ ਸਥਿਤ ਆਪਣੇ ਘਰ ਪੂਰਾ ਦਿਨ ਆਪਣੇ ਪੋਤੇ ਊਧਮ ਸਿੰਘ ਨਾਲ ਸਮਾਂ ਬਿਤਾਇਆ। ਦੱਸਣਯੋਗ ਹੈ ਕਿ ਕਈ ਐਗਜਿਟ ਪੋਲ ਨੇ ਹਰਿਆਣਾ 'ਚ ਕਾਂਗਰਸ ਦੀ ਸਪੱਸ਼ਟ ਬਹੁਮਤ ਵਾਲੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News