ਸ਼ਾਹ ਬੋਲੇ- ਰਾਏਬਰੇਲੀ ਨੇ ਵੰਸ਼ਵਾਦ ਦੇਖਿਆ, ਵਿਕਾਸ ਨਹੀਂ

04/21/2018 4:15:06 PM

ਰਾਏਬਰੇਲੀ— ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੇ ਰਾਏਬਰੇਲੀ 'ਚ ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਤੱਕ ਇਸ ਜ਼ਿਲੇ ਨੇ ਸਿਰਫ ਪਰਿਵਾਰਵਾਦ ਦੇਖਿਆ ਹੈ ਪਰ ਵਿਕਾਸ ਨਹੀਂ ਦੇਖਿਆ ਹੈ। 'ਭਗਵਾ ਅੱਤਵਾਦ' ਵਰਗੇ ਕਾਂਗਰਸ ਦੇ ਬਿਆਨਾਂ 'ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਮੱਕਾ ਮਸਜਿਦ ਮਾਮਲੇ 'ਚ ਤੁਹਾਡੇ ਕੀਤੇ 'ਤੇ ਪਾਣੀ ਫਿਰ ਗਿਆ ਹੈ। ਹੁਣ ਤੁਹਾਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਵੋਟਬੈਂਕ ਮਜ਼ਬੂਤ ਕਰਨ ਲਈ ਹਿੰਦੂ ਸੰਸਕ੍ਰਿਤੀ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ। ਜਨਤਾ ਤੋਂ ਸਵਾਲੀਆ ਅੰਦਾਜ 'ਚ ਸ਼ਾਹ ਨੇ ਕਿਹਾ,''ਕਾਂਗਰਸ ਨੂੰ ਹਿੰਦੂ ਅੱਤਵਾਦ ਦਾ ਝੂਠ ਫੈਲਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਨਹੀਂ।'' ਉਨ੍ਹਾਂ ਨੇ ਕਿਹਾ ਕਿ 4 ਦਿਨ ਹੋ ਗਏ ਹਨ ਪਰ ਵੋਟਬੈਂਕ ਦੀ ਰਾਜਨੀਤੀ ਕਾਰਨ ਉਹ ਮੁਆਫ਼ੀ ਵੀ ਨਹੀਂ ਮੰਗ ਰਹੇ ਹਨ। ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਪਿੱਠ ਥਪਥਪਾਉਂਦੇ ਹੋਏ ਸ਼ਾਹ ਨੇ ਕਿਹਾ,''ਪਹਿਲਾਂ ਯੂ.ਪੀ. ਦੇਸ਼ ਭਰ 'ਚ ਗੁੰਡਾਗਰਦੀ ਅਤੇ ਖਰਾਬ ਕਾਨੂੰਨ-ਵਿਵਸਥਾ ਲਈ ਜਾਣਿਆ ਜਾਂਦਾ ਸੀ ਪਰ ਯੋਗੀ ਸਰਕਾਰ ਬਣਨ ਦੇ ਨਾਲ ਹੀ ਅਪਰਾਧੀ ਅਤੇ ਗੁੰਡੇ ਪਲਾਇਨ ਕਰ ਗਏ।'' ਉਨ੍ਹਾਂ ਨੇ ਕਿਹਾ ਕਿ ਬੀਤੇ 15 ਸਾਲਾਂ ਤੋਂ ਯੂ.ਪੀ. ਦਾ ਕਿਸਾਨ ਕਣਕ, ਝੋਨੇ ਅਤੇ ਗੰਨਾ ਲੈ ਕੇ ਘੁੰਮਦਾ ਸੀ, ਭਾਜਪਾ ਸਰਕਾਰ ਬਣਦੇ ਹੀ ਇਹ ਸਮੱਸਿਆ ਹੱਲ ਕੀਤੀ ਗਈ। ਯੂ.ਪੀ. ਸਰਕਾਰ ਨੇ ਕਿਸਾਨਾਂ ਤੋਂ ਉਨ੍ਹਾਂ ਦਾ ਘੱਟੋ-ਘੱਟ ਸਮਰਥਨ ਮੁੱਲ 'ਤੇ ਲੈਣਾ ਸ਼ੁਰੂ ਕੀਤਾ।
ਗਾਂਧੀ ਪਰਿਵਾਰ ਦੇ ਕਰੀਬੀ ਐੱਮ.ਐੱਲ.ਸੀ. ਦਿਨੇਸ਼ ਆਏ ਭਾਜਪਾ 'ਚ
ਰੈਲੀ ਤੋਂ ਪਹਿਲਾਂ ਕਾਂਗਰਸ ਨੇ ਐੱਮ.ਐੱਲ.ਸੀ. ਦਿਨੇਸ਼ ਪ੍ਰਤਾਪ ਸਿੰਘਨੇ ਆਪਣੇ ਪਰਿਵਾਰ ਸਮੇਤ ਭਾਜਪਾ ਦਾ ਹੱਥ ਫੜ ਲਿਆ। ਇਸ ਪਰਿਵਾਰ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ ਪਰ ਜ਼ਿਲੇ ਦੇ ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਦੇ ਕਾਂਗਰਸ 'ਚ ਸ਼ਾਮਲ ਹੋਣ ਦੇ ਬਾਅਦ ਤੋਂ ਇਹ ਪਰਿਵਾਰ ਨਾਰਾਜ਼ ਚੱਲ ਰਿਹਾ ਸੀ। ਦਿਨੇਸ਼ ਸਿੰਘ ਦਾ ਘਰ 'ਪੰਚਵਟੀ' ਜ਼ਿਲੇ 'ਚ ਕਾਂਗਰਸ ਦਾ ਕੇਂਦਰ ਕਿਹਾ ਜਾਂਦਾ ਸੀ ਪਰ ਅਖਿਲੇਸ਼ ਸਿੰਘ ਨਾਲ ਉਨ੍ਹਾਂ ਦਾ ਹਮੇਸ਼ਾ 36 ਦਾ ਅੰਕੜਾ ਰਿਹਾ ਹਾਂ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਖਿਲੇਸ਼ ਇਕ ਵਾਰ ਫਿਰ ਕਾਂਗਰਸ 'ਚ ਆ ਗਏ ਸਨ ਅਤੇ ਉਦੋਂ ਤੋਂ ਹੀ ਪੰਚਵਟੀ ਪਰਿਵਾਰ ਬਦਲ ਦੀ ਤਲਾਸ਼ 'ਚ ਦਿੱਸ ਰਿਹਾ ਸੀ।
ਯੋਗੀ ਬੋਲੇ, ਜੁਲਾਈ ਤੋਂ ਸ਼ੁਰੂ ਹੋਵੇਗੀ ਏਮਜ਼ ਦੀ ਓ.ਪੀ.ਡੀ.
ਅਮਿਤ ਸ਼ਾਹ ਤੋਂ ਪਹਿਲਾਂ ਸੂਬੇ ਦੇ ਯੋਗੀ ਆਦਿੱਤਿਯਨਾਥ ਨੇ ਜ਼ਿਲੇ 'ਚ ਬਣੇ ਏਮਜ਼ 'ਚ ਜੁਲਾਈ ਤੋਂ ਓ.ਪੀ.ਡੀ. ਚਾਲੂ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਅਸੀਂ ਰੇਲ ਕੋਚ ਫੈਕਟਰੀ ਵੀ ਚਾਲੂ ਕਰਾਵਾਂਗੇ। ਯੋਗੀ ਨੇ ਕਿਹਾ ਕਿ ਅਸੀਂ ਲੋਕ ਹੁਣ ਤੱਕ ਜੋ ਵੀ ਕਮੀ ਕਿਤੇ ਵੀ ਰਹਿ ਗਈ ਹੋਵੇਗੀ, ਉਸ ਨੂੰ ਅਸੀਂ ਪੂਰਾ ਕਰਾਂਗੇ। ਦਿਨੇਸ਼ ਪ੍ਰਤਾਪ ਸਿੰਘ ਅਤੇ ਸਾਡੇ ਸਾਰੇ ਵਿਧਾਇਕ ਅਤੇ ਐੱਮ.ਐੱਲ.ਸੀ. ਮਿਲ ਕੇ ਰਾਏਬਰੇਲੀ ਨੂੰ ਪਿਛੜਨ ਨਹੀਂ ਦੇਵਾਂਗੇ। ਵਿਕਾਸ ਦੇ ਰਸਤੇ 'ਚ ਰਾਏਬਰੇਲੀ ਪਿਛੜ ਨਹੀਂ ਸਕੇਗਾ।


Related News