ਕਾਂਗਰਸ ਸੰਸਦ ਮੈਂਬਰ ਰਕੀਬੁਲ ਹੁਸੈਨ ’ਤੇ ਹਮਲਾ, ਅਣਪਛਾਤੇ ਵਿਅਕਤੀਆਂ ਨੇ ਕ੍ਰਿਕਟ ਬੈਟ ਨਾਲ ਕੁੱਟਿਆ
Friday, Feb 21, 2025 - 12:54 AM (IST)

ਗੁਹਾਟੀ, (ਭਾਸ਼ਾ)- ਅਸਾਮ ਦੇ ਨਾਗਾਂਵ ਜ਼ਿਲੇ ਦੇ ਰੂਪੋਹਿਹਾਟ ’ਚ ਵੀਰਵਾਰ ਨੂੰ ਧੁਬਰੀ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਕੀਬੁਲ ਹੁਸੈਨ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ. ਐੱਸ.ਓ.) ’ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਪਾਰਟੀ ਵਰਕਰਾਂ ਦੀ ਮੀਟਿੰਗ ’ਚ ਸ਼ਾਮਲ ਹੋਣ ਗਏ ਹੁਸੈਨ ’ਤੇ ਕੁਝ ਵਿਅਕਤੀਆਂ ਦੇ ਇਕ ਸਮੂਹ ਨੇ ਕ੍ਰਿਕਟ ਬੈਟਾਂ ਨਾਲ ਹਮਲਾ ਕੀਤਾ, ਜਿਨ੍ਹਾਂ ਦੇ ਚਿਹਰੇ ਕਾਲੇ ਕੱਪੜੇ ਨਾਲ ਢੱਕੇ ਹੋਏ ਸਨ। ਪੀ. ਐੱਸ. ਓ. ਨੇ ਸੰਸਦ ਮੈਂਬਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ’ਤੇ ਵੀ ਹਮਲਾ ਕੀਤਾ ਗਿਆ। ਮੌਕੇ ’ਤੇ ਪੁੱਜੀ ਪੁਲਸ ਨੇ ਹੁਸੈਨ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।