ਬੈਂਕ ਧੋਖਾਦੇਹੀ ਮਾਮਲੇ ''ਚ CBI ਦੀ ਵੱਡੀ ਕਾਰਵਾਈ ; ਅਨਿਲ ਅੰਬਾਨੀ ਦੀ ਕੰਪਨੀ ਖ਼ਿਲਾਫ਼ ਮਾਰੇ ਛਾਪੇ
Sunday, Aug 24, 2025 - 09:08 AM (IST)

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕਥਿਤ ਬੈਂਕ ਧੋਖਾਦੇਹੀ ਦੇ ਸਿਲਸਿਲੇ ਵਿਚ ਸ਼ਨੀਵਾਰ ਨੂੰ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਵਿਰੁੱਧ ਮਾਮਲਾ ਦਰਜ ਕੀਤਾ ਅਤੇ ਇਸਦੇ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋਸ਼ ਹੈ ਕਿ ਇਸ ਧੋਖਾਦੇਹੀ ਨਾਲ ਸਟੇਟ ਬੈਂਕ ਆਫ਼ ਇੰਡੀਆ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪੁੱਜਾ ਹੈ।
ਸੀ.ਬੀ.ਆਈ. ਨੇ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਦੀ ਸ਼ਿਕਾਇਤ ਦੇ ਆਧਾਰ ’ਤੇ ਛਾਪੇਮਾਰੀ ਦੀ ਕਾਰਵਾਈ ਕੀਤੀ। ਐੱਸ.ਬੀ.ਆਈ. ਨੇ 13 ਜੂਨ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਐੱਸ.ਬੀ.ਆਈ. ਦੀਆਂ ਨੀਤੀਆਂ ਅਨੁਸਾਰ ਇਨ੍ਹਾਂ ਸੰਸਥਾਵਾਂ ਨੂੰ ਧੋਖਾਦੇਹੀ ਕਰਨ ਵਾਲੀਆਂ ਸੰਸਥਾਵਾਂ ਵਜੋਂ ਸ਼੍ਰੇਣੀਬੱਧ ਕੀਤੇ ਜਾਣ ਤੋਂ ਬਾਅਦ ਐੱਸ.ਬੀ.ਆਈ. ਨਾਲ ਸੰਪਰਕ ਕੀਤਾ ਸੀ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਪਿਛਲੇ ਮਹੀਨੇ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਕਿਹਾ ਸੀ ਕਿ 24 ਜੂਨ, 2025 ਨੂੰ ਬੈਂਕ ਨੇ ਆਰ.ਬੀ.ਆਈ. ਨੂੰ ਧੋਖਾਦੇਹੀ ਦੀ ਰਿਪੋਰਟ ਦਿੱਤੀ ਸੀ।
ਇਹ ਵੀ ਪੜ੍ਹੋੋ- 'ਸੋਸ਼ਲ ਮੀਡੀਆ ਤੋਂ ਦੂਰ ਰਹਿਣ ਭਾਰਤੀ ਵਿਦਿਆਰਥੀ...!' ਧੜਾਧੜ ਰੱਦ ਹੋ ਰਹੇ US Visas ਵਿਚਾਲੇ ਮਾਹਿਰਾਂ ਦੀ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e