''ਮਣੀਪੁਰ ਮੁੱਦੇ ''ਤੇ PM ਮੋਦੀ ਦਾ ''ਮੌਨ ਵਰਤ'' ਤੋੜਨ ਲਈ ਲਿਆਏ ਹਾਂ ਬੇਭਰੋਸਗੀ ਮਤਾ''
Tuesday, Aug 08, 2023 - 05:54 PM (IST)
ਨਵੀਂ ਦਿੱਲੀ- ਲੋਕ ਸਭਾ ਵਿਚ ਮੰਗਲਵਾਰ ਨੂੰ ਕਾਂਗਰਸ ਨੇ ਮਣੀਪੁਰ 'ਚ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ 'ਤੇ ਪੂਰੀ ਤਰ੍ਹਾਂ ਫੇਲ੍ਹ ਰਹਿਣ ਦਾ ਦੋਸ਼ ਲਾਇਆ। ਕਾਂਗਰਸ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਵਲੋਂ ਬੇਭਰੋਸਗੀ ਮਤਾ ਮਜ਼ਬੂਰੀ 'ਚ ਲਿਆਉਣਾ ਪਿਆ ਤਾਂ ਕਿ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਨ ਵਰਤ ਤੋੜਿਆ ਜਾ ਸਕੇ। ਸਦਨ ਵਿਚ ਪਾਰਟੀ ਦੇ ਉਪ ਨੇਤਾ ਗੌਰਵ ਗੋਗੋਈ ਨੇ ਲੋਕ ਸਭਾ 'ਚ ਸਰਕਾਰ ਖਿਲਾਫ ਬੇਭਰੋਸਗੀ ਮਤੇ ਨੂੰ ਚਰਚਾ ਲਈ ਰੱਖਦੇ ਹੋਏ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਨੇ ਮਣੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਨੂੰ ਅਹੁਦੇ 'ਤੇ ਕਿਉਂ ਬਣਾ ਕੇ ਰੱਖਿਆ?
ਇਹ ਵੀ ਪੜ੍ਹੋ- ਪਤੀ ਦੇ ਕਾਲੇ ਰੰਗ ਤੋਂ ਖ਼ਫਾ ਸੀ ਪਤਨੀ, ਤਲਾਕ ਨੂੰ ਮਨਜ਼ੂਰ ਕਰਦਿਆਂ ਹਾਈਕੋਰਟ ਨੇ ਕੀਤੀ ਤਲਖ ਟਿੱਪਣੀ
ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੌਨ ਰਹਿਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸਿਰਫ ਆਪਣੇ ਅਕਸ ਨਾਲ ਲਗਾਅ ਹੈ ਅਤੇ ਉਹ ਆਪਣੀ ਸਰਕਾਰ, ਗ੍ਰਹਿ ਮੰਤਰਾਲਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਸਫਲਤਾਵਾਂ ਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਗੋਗੋਈ ਨੇ ਕਿਹਾ ਕਿ ਮੈਂ ਇਸ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਲਈ ਇੰਡੀਆ ਗਠਜੋੜ ਦੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਹਾਂ। ਇਹ ਸਾਡੀ ਮਜ਼ਬੂਰੀ ਹੈ ਕਿ ਸਾਨੂੰ ਇਹ ਬੇਭਰੋਸਗੀ ਮਤਾ ਲਿਆਉਣਾ ਪਿਆ ਹੈ। ਇਹ ਗਿਣਤੀ ਨੂੰ ਲੈ ਕੇ ਨਹੀਂ ਸਗੋਂ ਮਣੀਪੁਰ ਦੇ ਇਨਸਾਫ਼ ਲਈ ਹੈ। ਅੱਜ ਮਣੀਪੁਰ ਇਨਸਾਫ ਮੰਗਦਾ ਹੈ, ਮਣੀਪੁਰ ਦੇ ਨੌਜਵਾਨ, ਔਰਤਾਂ ਇਨਸਾਫ ਮੰਗਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅੱਜ ਮਣੀਪੁਰ ਸੜ ਰਿਹਾ ਹੈ ਤਾਂ ਭਾਰਤ ਸੜ ਰਿਹਾ ਹੈ।
ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ
ਗੋਗੋਈ ਨੇ ਅੱਗੇ ਕਿਹਾ ਕਿ ਸਾਡੀ ਮੰਗ ਸੀ ਕਿ ਦੇਸ਼ ਦੇ ਮੁਖੀਆ ਹੋਣ ਦੇ ਨਾਅਤੇ ਪ੍ਰਧਾਨ ਮੰਤਰੀ ਸਦਨ ਵਿਚ ਬਿਆਨ ਦੇਣ ਅਤੇ ਇੱਥੋਂ ਸੰਦੇਸ਼ ਦਿੱਤਾ ਜਾਵੇ ਕਿ ਦੁੱਖ ਦੀ ਘੜੀ 'ਚ ਅਸੀਂ ਮਣੀਪੁਰ ਦੇ ਲੋਕਾਂ ਨਾਲ ਖੜ੍ਹੇ ਹਾਂ ਪਰ ਪ੍ਰਧਾਨ ਮੰਤਰੀ ਨੇ ਮੌਨ ਵਰਤ ਰੱਖ ਲਿਆ ਹੈ। ਇਸ ਲਈ ਅਸੀਂ ਬੇਭਰੋਸਗੀ ਮਤਾ ਲਿਆਏ ਕਿਉਂਕਿ ਪ੍ਰਧਾਨ ਮੰਤਰੀ ਦਾ ਮੌਨ ਵਰਤ ਤੋੜਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਦੂਜੀ ਵਾਰ ਲਿਆਂਦਾ ਗਿਆ ਬੇਭਰੋਸਗੀ ਮਤਾ, ਜਾਣੋ ਇਸ ਦੀਆਂ ਅਹਿਮ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8