ਕਾਂਗਰਸ ਵਿਧਾਇਕ ਸਤਪਾਲ ਰਾਏਜਾਦਾ ਦੀ ਵਿਗੜੀ ਤਬੀਅਤ, ਪੀ.ਜੀ.ਆਈ ਰੈਫਰ
Saturday, Nov 16, 2019 - 11:32 AM (IST)

ਸ਼ਿਮਲਾ—ਊਨਾ ਸਦਰ ਤੋਂ ਕਾਂਗਰਸ ਵਿਧਾਇਕ ਸਤਪਾਲ ਰਾਏਜਾਦਾ ਦੀ ਅਚਾਨਕ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਤਪਾਲ ਰਾਏਜਾਦਾ ਦੀ ਛਾਤੀ 'ਚ ਅਚਾਨਕ ਦਰਦ ਹੋਣ ਕਾਰਨ ਉਨ੍ਹਾਂ ਨੂੰ ਨਜ਼ਦੀਕੀ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।