ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਹਿਮਾਚਲ ''ਚ ਕੀਤੇ ਇਹ 10 ਵੱਡੇ ਐਲਾਨ
Wednesday, Aug 31, 2022 - 10:02 PM (IST)
ਸ਼ਿਮਲਾ (ਯੋਗਰਾਜ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ 'ਚ 10 ਵੱਡੇ ਐਲਾਨ ਕਰ ਦਿੱਤੇ ਹਨ। ਪਾਰਟੀ ਹਿਮਾਚਲ ਪ੍ਰਦੇਸ਼ 'ਚ ਜਨਤਾ ਨੂੰ ਲੁਭਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਕਾਂਗਰਸ ਦੇ ਚੋਣ ਅਬਜ਼ਰਵਰ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਕਾਂਗਰਸ ਹਿਮਾਚਲ ਇੰਚਾਰਜ ਰਾਜੀਵ ਸ਼ੁਕਲਾ ਨੇ ਸ਼ਿਮਲਾ 'ਚ ਪ੍ਰੈੱਸ ਕਾਨਫਰੰਸ ਕਰ 10 ਗਰੰਟੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਜੋ ਬੋਲਦੀ ਹੈ ਉਹ ਕਰਦੀ ਵੀ ਹੈ। ਭਾਜਪਾ ਦੀ ਤਰ੍ਹਾਂ ਕਾਂਗਰਸ ਜੁਮਲੇਬਾਜ਼ੀ ਨਹੀਂ ਕਰਦੀ ਹੈ।
ਇਹ ਵੀ ਪੜ੍ਹੋ : IND vs HK, Asia Cup : ਹਾਂਗਕਾਂਗ ਨੂੰ ਲੱਗਿਆ ਪਹਿਲਾ ਝਟਕਾ, ਯਾਸਿਮ ਮੁਰਤਜ਼ਾ ਹੋਏ ਆਊਟ
ਇਹ ਕੀਤੇ ਐਲਾਨ
ਕਾਂਗਰਸ ਪਾਰਟੀ ਨੇ 5 ਐਲਾਨ ਕੁਝ ਦਿਨ ਪਹਿਲਾਂ ਕੀਤੇ ਸਨ ਅਤੇ ਉਸ 'ਚ ਅੱਜ 5 ਹੋਰ ਜੋੜੇ ਗਏ ਹਨ। ਕਾਂਗਰਸ ਪਾਰਟੀ ਨੇ ਪ੍ਰਦੇਸ਼ 'ਚ ਓਲਡ ਪੈਂਸ਼ਨ ਯੋਜਨਾ, ਮਹਿਲਾਵਾਂ ਨੂੰ 1500 ਰੁਪਏ ਮਹੀਨਾ ਪੈਨਸ਼ਨ, 300 ਯੂਨਿਟ ਮੁਫਤ ਬਿਜਲੀ, 5 ਲੱਖ ਰੋਜ਼ਗਾਰ, 680 ਕਰੋੜ ਦੀ ਸਟਾਰਟ ਅਪ ਯੋਜਨਾ, ਬਾਗਬਾਨਾਂ ਨੂੰ ਫਲਾਂ ਦੀ ਕੀਮਤ ਤੈਅ ਕਰਨ, ਮੋਬਾਈਲ ਕਲੀਨਿਕ ਰਾਹੀਂ ਹਰ ਪਿੰਡ 'ਚ ਮੁਫਤ ਇਲਾਜ, 10 ਕਿਲੋ ਦੁੱਧ ਖਰੀਦਣ ਦੀ ਯੋਜਨਾ, ਹਰ ਵਿਧਾਨ ਸਭਾ ਖੇਤਰ 'ਚ 4 ਅੰਗਰੇਜੀ ਸਕੂਲ ਖੋਲ੍ਹਣ ਦੀ ਯੋਜਨਾ ਅਤੇ ਕਿਸਾਨ ਤੋਂ 2 ਰੁਪਏ ਕਿਲੋ ਦੇ ਹਿਸਾਬ ਨਾਲ ਗੋਹਾ ਖਰੀਦਣ ਦੀ ਗਰੰਟੀ ਪ੍ਰਦੇਸ਼ ਦੇ ਲੋਕਾਂ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਰੀਬ 50 ਲੱਖ ਲੋਕ ਹੋ ਸਕਦੇ ਹਨ ਬੀਮਾਰ : ਮਾਹਿਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।