ਕਾਂਗਰਸ ਨੇਤਾ ਸੈਮ ਪਿਤ੍ਰੋਦਾ ਨੇ ਏਅਰ ਸਟਰਾਈਕ ''ਤੇ ਚੁੱਕੇ ਸਵਾਲ

03/22/2019 11:24:14 AM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤ੍ਰੋਦਾ ਨੇ ਭਾਰਤੀ ਹਵਾਈ ਫੌਜ ਵਲੋਂ ਬਾਲਾਕੋਟ 'ਚ ਕੀਤੀ ਗਈ ਏਅਰ ਸਟਰਾਈਕ 'ਤੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਲਈ ਪੂਰੇ ਪਾਕਿਸਤਾਨ 'ਤੇ ਦੋਸ਼ ਲਗਾਉਣਾ ਸਹੀ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਮੁੰਬਈ ਹਮਲੇ ਲਈ ਪੂਰੇ ਪਾਕਿਸਤਾਨ ਨੂੰ ਦੋਸ਼ੀ ਦੱਸਣ ਨੂੰ ਗਲਤ ਕਰਾਰ ਦਿੱਤਾ। ਪਿਛਲੇ ਮਹੀਨੇ 14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਇਸ ਵੱਡੇ ਹਮਲੇ ਤੋਂ ਬਾਅਦ ਦੇਸ਼ 'ਚ ਕਾਫ਼ੀ ਰੋਸ ਫੈਲ ਗਿਆ ਸੀ ਅਤੇ ਸਰਕਾਰ 'ਤੇ ਦਬਾਅ ਸੀ ਕਿ ਉਹ ਇਸ 'ਤੇ ਆਪਣਾ ਜਵਾਬ ਦੇਵੇ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਸਰਹੱਦ 'ਚ ਬਾਲਾਕੋਟ 'ਚ ਜਾ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ ਸੀ।
 

ਹਮਲੇ ਬਾਰੇ ਜ਼ਿਆਦਾ ਕੁਝ ਨਹੀਂ ਜਾਣਦਾ
ਸੈਮ ਪਿਤ੍ਰੋਦਾ ਨੇ ਪੁਲਵਾਮਾ ਹਮਲੇ ਬਾਰੇ ਕਿਹਾ,''ਹਮਲੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਜਾਣਦਾ। ਇਹ ਹਰ ਤਰ੍ਹਾਂ ਦੇ ਹਮਲੇ ਦੀ ਤਰ੍ਹਾਂ ਹੈ। ਮੁੰਬਈ 'ਚ ਵੀ ਅਜਿਹਾ ਹੋਇਆ ਸੀ। ਅਸੀਂ ਇਸ ਵਾਰ ਰਿਐਕਟ ਕੀਤਾ ਅਤੇ ਕੁਝ ਜਹਾਜ਼ ਭੇਜ ਦਿੱਤੇ ਪਰ ਇਹ ਸਹੀ ਤਰੀਕਾ ਨਹੀਂ ਹੈ।''
 

ਕੁਝ ਲੋਕਾਂ ਦੀ ਗਲਤੀ ਦੀ ਸਜ਼ਾ ਪੂਰੇ ਪਾਕਿ ਨੂੰ ਕਿਉਂ ਮਿਲੇ
ਸੈਮ ਪਿਤ੍ਰੋਦਾ ਨੇ ਕਿਹਾ ਕਿ ਪੁਲਵਾਮਾ ਹਮਲੇ ਲਈ ਪੂਰੇ ਪਾਕਿਸਤਾਨ 'ਤੇ ਦੋਸ਼ ਲਗਾਉਣਾ ਸਹੀ ਨਹੀਂ ਹੈ। ਕੁਝ ਲੋਕਾਂ ਦੀ ਗਲਤੀ ਦੀ ਸਜ਼ਾ ਪੂਰੇ ਦੇਸ਼ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਇਸੇ ਤਰ੍ਹਾਂ ਮੁੰਬਈ 'ਚ (26/11 ਅੱਤਵਾਦੀ ਹਮਲਾ) 8 ਲੋਕ ਆਉਂਦੇ ਹਨ ਅਤੇ ਹਮਲਾ ਕਰ ਦਿੰਦੇ ਹਨ। ਇਸ ਲਈ ਪੂਰੇ ਦੇਸ਼ (ਪਾਕਿਸਤਾਨ) 'ਤੇ ਦੋਸ਼ ਨਹੀਂ ਲਗਾਇਆ ਜਾ ਸਕਦਾ ਹੈ। ਸੌਖੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਕੁਝ ਲੋਕ ਇੱਥੇ ਆਉਂਦੇ ਹਨ ਅਤੇ ਹਮਲਾ ਕਰਦੇ ਹਨ ਤਾਂ ਇਸ ਲਈ ਕਿਸੇ ਦੇਸ਼ ਦੇ ਸਾਰੇ ਨਾਗਰਿਕਾਂ 'ਤੇ ਦੋਸ਼ ਨਹੀਂ ਲੱਗਾ ਸਕਦੇ। ਮੈਂ ਨਹੀਂ ਮੰਨਦਾ ਕਿ ਇਹ ਸਹੀ ਤਰੀਕਾ ਹੈ।
 

ਕੀ ਸੱਚੀ ਮਾਰੇ ਹਨ 300 ਲੋਕ
ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀਆਂ 'ਚ ਸ਼ਾਮਲ ਸੈਮ ਪਿਤ੍ਰੋਦਾ ਨੇ ਏਅਰ ਸਟਰਾਈਕ 'ਤੇ ਸਵਾਲ ਚੁੱਕਦੇ ਹੋਏ ਕਿਹਾ,''ਮੈਂ ਅੰਗਰੇਜ਼ੀ ਅਖਬਰਾਂ 'ਚ ਛਪੀਆਂ ਇਸ ਖਬਰਾਂ ਬਾਰੇ ਜਿੰਨਾ ਪੜ੍ਹਿਆ, ਉਸ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਹੈ। ਕੀ ਅਸੀਂ ਸੱਚੀ ਹਮਲਾ ਕੀਤਾ? ਅਸੀਂ ਸੱਚੀ 300 ਲੋਕਾਂ ਨੂੰ ਮਾਰਿਆ? ਮੈਂ ਇਹ ਸਭ ਨਹੀਂ ਜਾਣਦਾ। ਏਅਰ ਸਟਰਾਈਕ 'ਚ ਮਾਰੇ ਗਏ ਅੱਤਵਾਦੀਆਂ ਦੇ ਦਾਅਵੇ 'ਤੇ ਸਰਕਾਰ ਨੂੰ ਘੇਰਦੇ ਹੋਏ ਉਨ੍ਹਾਂ ਨੇ ਕਿਹਾ,''ਜੇਕਰ ਤੁਸੀਂ ਕਹਿੰਦੇ ਹੋ ਕਿ 300 ਲੋਕ ਮਾਰੇ ਗਏ ਹਨ। ਹਰ ਕਿਸੇ ਅਤੇ ਹਰ ਭਾਰਤੀ ਨੂੰ ਇਸ ਬਾਰੇ ਜਾਣਨ ਦੀ ਲੋੜ ਹੈ। ਗਲੋਬਲ ਮੀਡੀਆ 'ਚ 'ਕੋਈ ਨਹੀਂ ਮਰਿਆ' ਜਾਣ ਸੰਬੰਧੀ ਖਬਰਾਂ ਆਉਣ ਤੋਂ ਬਾਅਦ ਬਤੌਰ ਭਾਰਤੀ ਨਾਗਰਿਕ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ।''


DIsha

Content Editor

Related News