ਵਾਰਾਣਸੀ ਪਹੁੰਚੀ ਪ੍ਰਿਯੰਕਾ, CAA-NRC ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਕਰੇਗੀ ਮੁਲਾਕਾਤ

Friday, Jan 10, 2020 - 12:47 PM (IST)

ਵਾਰਾਣਸੀ ਪਹੁੰਚੀ ਪ੍ਰਿਯੰਕਾ, CAA-NRC ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਕਰੇਗੀ ਮੁਲਾਕਾਤ

ਵਾਰਾਣਸੀ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਭਾਵ ਸ਼ੁੱਕਰਵਾਰ ਨੂੰ ਵਾਰਾਣਸੀ ਪਹੁੰਚੀ। ਇੱਥੇ ਮੌਜੂਦ ਵੱਡੀ ਗਿਣਤੀ 'ਚ ਕਾਂਗਰਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਏਅਰਪੋਰਟ 'ਤੇ ਉਨ੍ਹਾਂ ਦੇ ਸਵਾਗਤ 'ਚ ਸਾਬਕਾ ਸੰਸਦ ਮੈਂਬਰ ਰਾਜੇਸ਼ ਮਿਸ਼ਰਾ, ਅਜੈ ਰਾਏ, ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਪਟੇਲ ਆਦਿ ਪਹੁੰਚੇ।

ਵਾਰਾਣਸੀ ਪਹੁੰਚਣ ਤੋਂ ਬਾਅਦ ਪ੍ਰਿਯੰਕਾ ਬੋਟ ਰਾਹੀਂ ਸ਼੍ਰੀਮੱਠ ਪਹੁੰਚੀ। ਉਨ੍ਹਾਂ ਨੇ ਸੰਤ ਰਵੀਦਾਸ ਮੰਦਰ 'ਚ ਦਰਸ਼ਨ ਪੂਜਾ ਕੀਤੀ। ਪ੍ਰੋਗਰਾਮ ਮੁਤਾਬਕ ਪ੍ਰਿਯੰਕਾ ਸੀ.ਏ.ਏ ਦੇ ਵਿਰੋਧ ਤੇ ਜੇਲ ਭੇਜੇ ਗਏ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨਗੇ, ਜਿਨ੍ਹਾਂ ਨੂੰ ਹਾਲ ਹੀ 'ਚ ਜ਼ਮਾਨਤ ਮਿਲੀ ਹੈ। ਇਸ ਦੌਰਾਨ ਉਹ ਸੰਪੂਰਨਾਨੰਦ ਸੰਸਕ੍ਰਿਤੀ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੀ ਚੋਣ 'ਚ ਜਿੱਤੇ ਹੋਏ ਅਹੁਦਾਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਇਸ ਤੋਂ ਇਲਾਵਾ ਪ੍ਰਿਯੰਕਾ ਆਪਣੇ ਇਸ ਦੌਰੇ ਦੌਰਾਨ ਬਜਰਡੀਹਾ 'ਚ ਪੁਲਸ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕਰ ਕੇ ਹਮਦਰਦੀ ਜਤਾਉਣਗੇ।


author

Iqbalkaur

Content Editor

Related News