ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ 28 ਘੰਟਿਆਂ ਬਾਅਦ ਵੀ ਹਿਰਾਸਤ ’ਚ , PM ਮੋਦੀ ਨੂੰ ਟਵੀਟ ਕਰ ਪੁੱਛਿਆ ਸਵਾਲ

Tuesday, Oct 05, 2021 - 10:18 AM (IST)

ਲਖਨਊ- ਲਖੀਮਪੁਰ ਖੀਰੀ ਦੇ ਤਿਕੋਨੀਆ ਖੇਤਰ ’ਚ ਹੋਈ ਹਿੰਸਾ ’ਚ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਤੋਂ ਬਾਅਦ ਉੱਥੇ ਜਾਣ ਦੌਰਾਨ ਰਸਤੇ ’ਚ ਹਿਰਾਸਤ ’ਚ ਲਈ ਗਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ 28 ਘੰਟਿਆਂ ਬਾਅਦ ਵੀ ਪੁਲਸ ਹਿਰਾਸਤ ’ਚ ਹੈ। ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਮੰਗਲਵਾਰ ਨੂੰ ਦੱਸਿਆ ਕਿ ਵਾਡਰਾ ਸਮੇਤ 5 ਨੇਤਾਵਾਂ ਨੂੰ ਹਿਰਾਸਤ ’ਚ ਲਏ ਗਏ 28 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦੇ ਹੋਏ ਇਕ ਟਵੀਟ ’ਚ ਕਿਹਾ,‘‘ਨਰਿੰਦਰ ਮੋਦੀ ਜੀ ਤੁਹਾਡੀ ਸਰਕਾਰ ਨੇ ਬਿਨਾਂ ਕਿਸੇ ਆਦੇਸ਼ ਅਤੇ ਮੁਕੱਦਮੇ ਦੇ ਮੈਨੂੰ ਪਿਛਲੇ 28 ਘੰਟਿਆਂ ਤੋਂ ਹਿਰਾਸਤ ’ਚ ਰੱਖਿਆ ਹੈ।’’ ਉਨ੍ਹਾਂ ਨੇ ਟਵੀਟ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਇਕ ਗੱਡੀ ਕਿਸਾਨਾਂ ਨੂੰ ਕੁਚਲਦੀ ਹੋਈ ਜਾਂਦੀ ਦਿਖਾਈ ਦੇ ਰਹੀ ਹੈ। ਪ੍ਰਿਯੰਕਾ ਨੇ ਸਵਾਲ ਕੀਤਾ,‘‘ਅੰਨਦਾਤਾ ਨੂੰ ਕੁਚਲਣ ਵਾਲਾ ਇਹ ਵਿਅਕਤੀ ਹੁਣ ਤੱਕ ਗ੍ਰਿਫ਼ਤਾਰ ਨਹੀਂ ਹੋਇਆ। ਕਿਉਂ?’’ 

PunjabKesari

ਲੱਲੂ ਨੇ ਕਿਹਾ,‘‘ਵਾਡਰਾ ਨੂੰ ਹੁਣ ਤੱਕ ਆਪਣੇ ਵਕੀਲਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਕਿਸੇ ਨੂੰ 24 ਘੰਟਿਆਂ ਤੋਂ ਵੱਧ ਸਮੇਂ ਤੱਕ ਪੁਲਸ ਹਿਰਾਸਤ ’ਚ ਰੱਖਣਾ ਗੈਰ-ਕਾਨੂੰਨੀ ਹੈ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਰੇਂਗ ਰਹੀ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਦੀ ਕੋਈ ਕਾਨੂੰਨੀ ਵਜ੍ਹਾ ਵੀ ਨਹੀਂ ਦੱਸੀ ਹੈ।’’ ਉਨ੍ਹਾਂ ਕਿਹਾ ਕਿ ਸੀਤਾਪੁਰ ਦੇ ਪੀ.ਏ.ਸੀ. ਦੂਜੀ ਵਾਹਿਨੀ ਕੰਪਲੈਕਸ ’ਚ ਹਿਰਾਸਤ ’ਚ ਰੱਖੀ ਗਈ ਵਾਡਰਾ ਨੇ ਸਾਫ਼ ਕਿਹਾ ਹੈ ਕਿ ਉਹ ਹਿਰਾਸਤ ’ਚ ਛੁੱਟਦੇ ਹੀ ਲਖੀਮਪੁਰ ਖੀਰੀ ਜਾ ਕੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰੇਗੀ। ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਦੇ ਨਾਲ ਪਾਰਟੀ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ, ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ, ਰਾਸ਼ਟਰੀ ਸਕੱਤਰ ਧੀਰਜ ਗੁੱਜਰ, ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਦੀਪਕ ਸਿੰਘ ਵੀ ਹਿਰਾਸਤ ’ਚ ਹੈ।

 


DIsha

Content Editor

Related News