ਮਹਾਰਾਸ਼ਟਰ 'ਚ ਕਾਂਗਰਸ ਨੂੰ ਇਕ ਹੋਰ ਝਟਕਾ, ਮੁੰਬਈ ਦੇ ਵੱਡੇ ਨੇਤਾ ਕ੍ਰਿਪਾਸ਼ੰਕਰ ਸਿੰਘ ਨੇ ਛੱਡੀ ਪਾਰਟੀ

09/10/2019 7:33:45 PM

ਮਹਾਰਾਸ਼ਟਰ— ਮਹਾਰਾਸ਼ਟਰ 'ਚ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮੁੰਬਈ ਕਾਂਗਰਸ ਦੇ ਵੱਡੇ ਨੇਤਾ ਅਤੇ ਉੱਤਰ ਭਾਰਤੀ ਚਿਹਰਾ ਕ੍ਰਿਪਾਸ਼ੰਕਰ ਸਿੰਘ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਮਹਾਰਾਸ਼ਟਰ ਚੋਣ ਇੰਚਾਰਜ ਮਲਿੱਕਾਅਰਜੁਨ ਅੜਗੇ ਨੂੰ ਸੌਂਪ ਦਿੱਤਾ ਹੈ। ਕ੍ਰਿਪਾਸ਼ੰਕਰ ਸਿੰਘ ਦੋ ਦਿਨਾਂ ਤੋਂ ਦਿੱਲੀ 'ਚ ਕੈਂਪ ਕਰ ਰਹੇ ਸੀ।ਕਾਂਗਰਸ ਦੀ ਮਹਾਰਾਸ਼ਟਰ ਚੋਣ ਲਈ ਹੋ ਰਹੀ ਸਕਰੂਟਰੀ ਕਮੇਟੀ ਦੀ ਬੈਠਕ 'ਚ ਉਨ੍ਹਾਂ ਨੇ ਕਸ਼ਮੀਰ 'ਤੇ ਕਾਂਗਰਸ ਲਈ ਗਏ ਸਟੈਂਡ 'ਤੇ ਖੁੱਲ੍ਹ ਕੇ ਨਾਰਾਜ਼ਗੀ ਜਤਾਈ ਤੇ ਫਿਰ ਬਾਹਰ ਆ ਕੇ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਰਨਾਟਕ ਭਵਨ ਜਾ ਕੇ ਕਾਂਗਰਸ ਦੇ ਸੀਨੀਅਰ ਆਗੂ ਮਲਿੱਕਾਅਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ ਅਤੇ ਅਸਤੀਫਾ ਸੌਂਪ ਦਿੱਤਾ। ਸੂਤਰਾਂ ਮੁਤਾਬਕ ਕ੍ਰਿਪਾਸ਼ੰਕਰ ਸਿੰਘ ਨੇ ਅਸਤੀਫਾ ਕਸ਼ਮੀਰ ਤੋਂ ਆਰਟੀਕਲ 370 ਤੇ 35ਏ ਹਟਣ 'ਤੇ ਕਾਂਗਰਸ ਲਈ ਗਏ ਸਟੈਂਡ ਤੋਂ ਨਾਖੁਸ਼ ਹੋ ਕੇ ਦਿੱਤਾ ਹੈ।


Inder Prajapati

Content Editor

Related News