ਕਾਂਗਰਸ ਨੇਤਾ ਹਿਮਾਨੀ ਦੇ ਕਤਲ ਦੀ ਗੁੱਥੀ ਸੁਲਝੀ, ਫੇਸਬੁੱਕ ਦੋਸਤ ਨੇ ਕੀਤਾ ਇਹ ਖ਼ੁਲਾਸਾ
Monday, Mar 03, 2025 - 05:57 PM (IST)

ਰੋਹਤਕ- ਹਰਿਆਣਾ ਦੇ ਰੋਹਤਕ 'ਚ ਕਾਂਗਰਸ ਨੇਤਾ ਹਿਮਾਨੀ ਨਰਵਾਲ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਹਿਮਾਨੀ ਦਾ ਕਤਲ ਉਸ ਦੇ ਦੋਸਤ ਨੇ ਮੋਬਾਇਲ ਚਾਰਜਰ ਦੀ ਤਾਰ ਨਾਲ ਗਲ਼ਾ ਘੁੱਟ ਕੇ ਕੀਤਾ ਸੀ। ਝੱਜਰ ਦੇ ਖੇਰਪੁਰ ਪਿੰਡ 'ਚ ਰਹਿਣ ਵਾਲੇ 30 ਸਾਲ ਦੇ ਸਚਿਨ ਉਰਫ਼ ਢਿੱਲੂ ਦੀ ਮੋਬਾਇਲਾਂ ਦੀ ਦੁਕਾਨ ਹੈ। ਇਕ ਸਾਲ ਪਹਿਲੇ ਉਸ ਦੀ ਫੇਸਬੁੱਕ 'ਤੇ ਕਾਂਗਰਸ ਨੇਤਾ ਹਿਮਾਨੀ ਨਾਲ ਦੋਸਤੀ ਹੋਈ ਸੀ। ਸਚਿਨ 27 ਫਰਵਰੀ ਦੀ ਰਾਤ ਹਿਮਾਨੀ ਦੇ ਰੋਹਤਕ ਦੇ ਵਿਜੇਨਗਰ ਸਥਿਤ ਘਰ 'ਚ ਹੀ ਰੁਕਿਆ ਸੀ। ਰਾਤ ਨੂੰ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਇਸ ਤੋਂ ਬਾਅਦ ਉਸ ਨੇ ਹਿਮਾਨੀ ਦਾ ਕਤਲ ਕਰ ਦਿੱਤਾ। ਸਚਿਨ ਨੇ ਪਹਿਲੇ ਹਿਮਾਨੀ ਦੇ ਹੱਥ ਚੁੰਨੀ ਨਾਲ ਬੰਨ੍ਹੇ, ਫਿਰ ਮੋਬਾਇਲ ਚਾਰਜਰ ਦੀ ਤਾਰ ਨਾਲ ਉਸ ਦਾ ਗਲ਼ਾ ਘੁੱਟ ਦਿੱਤਾ ਅਤੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰ ਦਿੱਤਾ। ਹੱਥੋਪਾਈ ਦੌਰਾਨ ਦੋਸ਼ੀ ਦੇ ਹੱਥਾਂ 'ਤੇ ਵੀ ਸੱਟਾਂ ਲੱਗੀਆਂ ਸਨ, ਜਿਸ ਨਾਲ ਖੂਨ ਰਜਾਈ 'ਤੇ ਲੱਗ ਗਿਆ ਸੀ। ਇਸ ਕਾਰਨ ਸਚਿਨ ਨੇ ਰਜਾਈ ਦਾ ਕਵਰ ਉਤਾਰ ਕੇ ਉਸ ਨੂੰ ਵੀ ਸੂਟਕੇਸ 'ਚ ਲਾਸ਼ ਨਾਲ ਹੀ ਪੈਕ ਕਰ ਦਿੱਤਾ।
ਇਹ ਵੀ ਪੜ੍ਹੋ : ਜੈਮਾਲਾ ਤੋਂ ਪਹਿਲਾਂ ਲਾੜੀ ਦੇ Whatsapp 'ਤੇ ਆਈ ਅਜਿਹੀ ਤਸਵੀਰ, ਟੁੱਟ ਗਿਆ ਵਿਆਹ
ਸਚਿਨ ਹਿਮਾਨੀ ਦੀਆਂ ਅੰਗੂਠੀਆਂ, ਸੋਨੇ ਦੀ ਚੈਨ, ਮੋਬਾਇਲ, ਲੈਪਟਾਪ ਅਤੇ ਹੋਰ ਗਹਿਣੇ ਇਕ ਬੈਗ 'ਚ ਪਾ ਕੇ ਹਿਮਾਨੀ ਦੀ ਹੀ ਸਕੂਟੀ ਲੈ ਕੇ ਆਪਣੀ ਦੁਕਾਨ 'ਤੇ ਚਲਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਰਾਤ 10 ਵਜੇ ਵਾਪਸ ਵਿਜੇਨਗਰ ਆਇਆ ਅਤੇ ਸਕੂਟੀ ਨੂੰ ਘਰ 'ਤੇ ਖੜ੍ਹਾ ਕਰ ਕੇ ਆਟੋ 'ਤੇ ਸੂਟਕੇਸ 'ਚ ਲਾਸ਼ ਲੈ ਕੇ ਦਿੱਲੀ ਬਾਈਪਾਸ ਰੋਹਤਕ ਪਹੁੰਚਿਆ ਅਤੇ ਉੱਥੋਂ ਬੱਸ 'ਚ ਬੈਠ ਕੇ ਸਾਂਪਲਾ ਚਲਾ ਗਿਆ। ਸਾਂਪਲਾ ਬੱਸ ਸਟੈਂਡ ਕੋਲ ਸੂਟਕੇਸ 'ਚ ਰੱਖੀ ਲਾਸ਼ ਨੂੰ ਝਾੜੀਆਂ 'ਚ ਸੁੱਟ ਕੇ ਫਰਾਰ ਹੋ ਗਿਆ। ਇਹ ਜਾਣਕਾਰੀ ਏਡੀਜੀਪੀ ਰੋਹਤਕ ਕੇ.ਕੇ. ਰਾਵ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦਿੱਤੀ। ਏਡੀਜੀਪੀ ਨੇ ਦੱਸਿਆ ਕਿ ਹਿਮਾਨੀ ਘਰ ਇਕੱਲੀ ਰਹਿੰਦੀ ਸੀ। ਉਸ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ। ਸਚਿਨ ਪਹਿਲੇ ਵੀ ਹਿਮਾਨੀ ਦੇ ਘਰ ਆਉਂਦਾ ਰਹਿੰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8