ਕਾਂਗਰਸੀ ਆਗੂ ਦੀ ਸ਼ਰਮਨਾਕ ਕਰਤੂਤ! ਮਹਿਲਾ ਵਿਧਾਇਕ ਨੂੰ ਗਲੇ ਲਗਾਉਣ ਦੀ ਕੋਸ਼ਿਸ਼, ਵੀਡੀਓ ਵਾਇਰਲ

Friday, May 08, 2026 - 09:15 AM (IST)

ਕਾਂਗਰਸੀ ਆਗੂ ਦੀ ਸ਼ਰਮਨਾਕ ਕਰਤੂਤ! ਮਹਿਲਾ ਵਿਧਾਇਕ ਨੂੰ ਗਲੇ ਲਗਾਉਣ ਦੀ ਕੋਸ਼ਿਸ਼, ਵੀਡੀਓ ਵਾਇਰਲ

ਕੇਰਲ: ਔਰਤਾਂ ਦੇ ਸਨਮਾਨ ਨੂੰ ਲੈ ਕੇ ਕੇਰਲ ਦੀ ਰਾਜਨੀਤੀ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਹੈ। ਮਾਮਲਾ ਤਿਰੂਵਨੰਤਪੁਰਮ ਸਥਿਤ ਕਾਂਗਰਸ ਦਫਤਰ ਦਾ ਸਾਹਮਣੇ ਆਇਆ ਹੈ, ਜਿੱਥੇ ਕੋਲਮ ਸੀਟ ਤੋਂ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਬਿੰਦੂ ਕ੍ਰਿਸ਼ਨਾ ਦਾ ਸਵਾਗਤ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸੀਨੀਅਰ ਨੇਤਾ ਚੇਰੀਅਨ ਫਿਲਿਪ ਨੇ ਉਨ੍ਹਾਂ ਨੂੰ ਜ਼ਬਰਦਸਤੀ ਗਲੇ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

PunjabKesari

ਜਾਣੋ ਪੂਰਾ ਮਾਮਲਾ
ਵਾਇਰਲ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਿੰਦੂ ਕ੍ਰਿਸ਼ਨਾ, ਜਿਵੇਂ ਹੀ ਪਾਰਟੀ ਦਫ਼ਤਰ ਪਹੁੰਚਦੀ ਹੈ ਤਾਂ ਉਹ ਪਹਿਲਾਂ ਤੋਂ ਮੌਜੂਦ ਆਗੂਆਂ ਦਾ ਸਵਾਗਤ ਕਰਦੀ ਹੈ। ਜਦੋਂ ਉਹ ਹੱਥ ਮਿਲਾਉਣ ਲਈ ਚੇਰੀਅਨ ਫਿਲਿਪ ਵੱਲ ਆਪਣਾ ਹੱਥ ਵਧਾਉਂਦੀ ਹੈ, ਤਾਂ ਫਿਲਿਪ ਉਸਦਾ ਹੱਥ ਫੜ ਲੈਂਦਾ ਹੈ ਅਤੇ ਉਸਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਵੱਲ ਖਿੱਚਦਾ ਹੈ। ਵੀਡੀਓ ਵਿੱਚ ਇਸ ਦੌਰਾਨ ਬਿੰਦੂ ਕ੍ਰਿਸ਼ਨਾ ਸਪੱਸ਼ਟ ਤੌਰ 'ਤੇ ਬੇਚੈਨ (Uncomfortable) ਹੁੰਦੀ ਹੋਈ ਦਿਖਾਈ ਦਿੰਦੀ ਹੈ ਅਤੇ ਖੁਦ ਨੂੰ ਪਿੱਛੇ ਬਟਾ ਕੇ ਆਪਣਾ ਬਚਾਅ ਕਰਦੀ ਦਿਖਾਈ ਦੇ ਰਹੀ ਹੈ ਅਤੇ ਅੱਗੇ ਵੱਧ ਜਾਂਦੀ ਹੈ। 

ਇਹ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ, ਇਸ ਸੂਬੇ ਨੇ ਲਿਆ ਫ਼ੈਸਲਾ

PunjabKesari

ਇਸ ਘਟਨਾ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਨੇਤਾ ਇਸ ਗੱਲ 'ਤੇ ਇਤਰਾਜ਼ ਜਤਾ ਰਹੇ ਹਨ ਕਿ ਕ੍ਰਿਸ਼ਨਾ ਦੀ ਇਸ ਸਪੱਸ਼ਟ ਝਿਜਕ ਅਤੇ ਬੇਅਰਾਮੀ ਨੂੰ ਦੇਖਦੇ ਹੋਏ ਫਿਲਿਪ ਨੇ ਅਜਿਹਾ ਕਿਉਂ ਕੀਤਾ। ਫਿਲਿਪ ਦੀ ਆਲੋਚਨਾ ਦਾ ਮੁੱਖ ਮੁੱਦਾ ਜਨਤਕ ਥਾਵਾਂ 'ਤੇ ਸ਼ਿਸ਼ਟਾਚਾਰ ਦੀ ਪਾਲਣਾ ਕਰਨਾ, ਔਰਤਾਂ ਦਾ ਸਤਿਕਾਰ ਕਰਨਾ ਅਤੇ ਸ਼ਿਸ਼ਟਾਚਾਰ ਬਣਾਈ ਰੱਖਣਾ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਨਲਾਈਨ ਬਹਿਸ ਛਿੜ ਗਈ ਹੈ। ਅਖਿਲ ਬੀ. ਨਾਇਰ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਕੀ ਇਹ ਵਿਅਕਤੀ ਬੀਮਾਰ ਹੈ? ਜਨਤਕ ਸਥਾਨ 'ਤੇ ਚੁਣੇ ਹੋਏ ਪ੍ਰਤੀਨਿਧੀ ਪ੍ਰਤੀ ਅਜਿਹਾ ਵਿਵਹਾਰ ਅਸਹਿਣਯੋਗ ਹੈ।" 

ਇਹ ਵੀ ਪੜ੍ਹੋ - ਵਿਜੇ ਨੂੰ ਰਾਜਪਾਲ ਨੇ ਮੁੜ ਖਾਲੀ ਹੱਥ ਭੇਜਿਆ ਵਾਪਸ! ਕਿਹਾ- ''118 ਵਿਧਾਇਕ ਲੈ ਕੇ ਆਓ, ਤਾਂ ਹੀ ਚੁੱਕ ਸਕੋਗੇ ਸਹੁੰ''

 

ਇੱਕ ਹੋਰ ਸਮੀਰ (ਡਾਕਟਰੀ ਖੇਤਰ ਤੋਂ) ਨੇ ਇਸਨੂੰ ਕਾਂਗਰਸ ਦਾ 'ਔਰਤ ਵਿਰੋਧੀ ਸੱਭਿਆਚਾਰ' ਕਰਾਰ ਦਿੱਤਾ ਅਤੇ ਪੁੱਛਿਆ ਕਿ ਕੀ ਪ੍ਰਿਯੰਕਾ ਗਾਂਧੀ ਇਸ ਦਾ ਕੋਈ ਨੋਟਿਸ ਲਵੇਗੀ। ਅਜੈ ਸਹਿਰਾਵਤ (ਭਾਜਪਾ ਬੁਲਾਰੇ) ਨੇ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਨੂੰ ਵੀ ਟੈਗ ਕੀਤਾ, ਪੁੱਛਿਆ ਕਿ ਕੀ ਉਹ ਇਸ ਸ਼ਰਮਨਾਕ ਕਾਰੇ 'ਤੇ ਆਪਣੀ ਚੁੱਪੀ ਤੋੜੇਗੀ। ਫਿਲਹਾਲ, ਇਸ ਮਾਮਲੇ 'ਤੇ ਚੇਰੀਅਨ ਫਿਲਿਪ ਜਾਂ ਬਿੰਦੂ ਕ੍ਰਿਸ਼ਨਾ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ - ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News