ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਂਗਰਸ ਨੇ ਸ਼ੁਰੂ ਕੀਤੀ ‘ਯੂ.ਪੀ. ਮਿੱਤਰ’ ਹੈਲਪਲਾਈਨ

Thursday, May 07, 2020 - 07:50 PM (IST)

ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਂਗਰਸ ਨੇ ਸ਼ੁਰੂ ਕੀਤੀ ‘ਯੂ.ਪੀ. ਮਿੱਤਰ’ ਹੈਲਪਲਾਈਨ

ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਸੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਅਤੇ ਹੋਰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ‘ਯੂ.ਪੀ. ਮਿੱਤਰ’ ਹੈਲਪਲਾਈਨ ਸ਼ੁਰੂ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਰਦੇਸ਼ ‘ਤੇ ਪਾਰਟੀ ਦੀ ਪ੍ਰਦੇਸ਼ ਇਕਾਈ ਨੇ ਇਹ ਹੈਲਪਲਾਇਨ ਸ਼ੁਰੂ ਕੀਤੀ।
ਕਾਂਗਰਸ ਦੇ ਇੱਕ ਨੇਤਾ ਨੇ ਦੱਸਿਆ ਕਿ ਪਾਰਟੀ ਵਲੋਂ ਮੋਬਾਇਲ ਨੰਬਰ 7399901414 ਜਾਰੀ ਕੀਤਾ ਗਿਆ ਜਿਸ ‘ਤੇ ਜ਼ਰੂਰਤਮੰਦ ਲੋਕਾਂ ਦੇ ਫੋਨ ਕਰਣ ‘ਤੇ ਉਨ੍ਹਾਂ ਦੀ ਮਦਦ ਯਕੀਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਾਰਟੀ ਨੇ ਰਾਏ ਬਰੇਲੀ ਅਤੇ ਅਮੇਠੀ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਨ੍ਹਾਂ ਲੋਕਾਂ ਦੀ ਸੂਚੀ ਮੰਗੀ ਹੈ ਜੋ ਦੂਜੇ ਰਾਜਾਂ ਤੋਂ ਪਰਤੇ ਹਨ। ਕਾਂਗਰਸ ਇਨ੍ਹਾਂ ਨੂੰ ਰੇਲ ਟਿਕਟ ਦੇ ਪੈਸੇ ਦੇਵੇਗੀ।


author

Inder Prajapati

Content Editor

Related News