ਮਜ਼ਦੂਰਾਂ ਦੇ ਅਧਿਕਾਰ ਕੁਚਲਣ ਦੀ ਕੋਸ਼ਿਸ਼ ਅਣਉੱਚਿਤ : ਰਾਹੁਲ ਗਾਂਧੀ
Monday, May 11, 2020 - 02:43 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਾਕਡਾਊਨ ਦਰਮਿਆਨ ਕੁਝ ਰਾਜਾਂ ਵਲੋਂ ਲੇਬਰ ਕਾਨੂੰਨਾਂ 'ਚ ਸੋਧ ਕੀਤੇ ਜਾਣ ਦਾ ਵਿਰੋਧ ਕੀਤਾ। ਉਨਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ ਅਤੇ ਕਿਸੇ ਨੂੰ ਮਜ਼ਦੂਰਾਂ ਦੇ ਮੂਲ ਅਧਿਕਾਰਾਂ ਨੂੰ ਕੁਚਲਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ। ਰਾਹੁਲ ਨੇ ਕਿਹਾ ਕਿ ਮਹਾਮਾਰੀ ਨਾਲ ਲੜਾਈ ਦੌਰਾਨ ਕੁਝ ਸੂਬਿਆਂ 'ਚ ਮਜ਼ਦੂਰਾਂ ਦੇ ਅਧਿਕਾਰਾਂ 'ਚ ਕਟੌਤੀ ਕਰ ਕੇ ਉਨਾਂ ਦਾ ਸ਼ੋਸ਼ਣ ਕਰਨ ਅਤੇ ਉਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਇਹ ਮੂਲਭੂਤ ਸਿਧਾਂਤਾਂ ਦਾ ਹਨਨ ਹੈ ਅਤੇ ਇਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਕਾਂਗਰਸ ਨੇਤਾ ਨੇ ਟਵੀਟ ਕੀਤਾ,''ਕਈ ਸੂਬਿਆਂ ਵਲੋਂ ਲੇਬਰ ਕਾਨੂੰਨਾਂ 'ਚ ਸੋਧ ਕੀਤਾ ਜਾ ਰਿਹਾ ਹੈ। ਅਸੀਂ ਕੋਰੋਨਾ ਵਿਰੁੱਧ ਮਿਲ ਕੇ ਸੰਘਰਸ਼ ਕਰ ਰਹੇ ਹਾਂ ਪਰ ਇਹ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਅਸੁਰੱਖਿਅਤ ਕਾਰਜ ਸਥਾਨਾਂ ਦੀ ਮਨਜ਼ੂਰੀ, ਮਜ਼ਦੂਰਾਂ ਦੇ ਸ਼ੋਸ਼ਣ ਅਤੇ ਉਨਾਂ ਦੀ ਆਵਾਜ਼ ਦਬਾਉਣ ਦਾ ਬਹਾਨਾ ਨਹੀਂ ਹੋ ਸਕਦਾ। ਇਨਾਂ ਮੂਲਭੂਤ ਸਿਧਾਂਤਾਂ 'ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।''