ਲੋਕ ਸਭਾ ਚੋਣਾਂ : UP ਦੇ ਮੁਸਲਿਮ ਸਮਾਜ ਦੇ ਵੱਡੇ ਨੇਤਾਵਾਂ ਨਾਲ ਸਪੰਰਕ ਬਣਾਉਣ ''ਚ ਲੱਗੀ ਕਾਂਗਰਸ
Monday, Oct 23, 2023 - 01:06 PM (IST)
ਲਖਨਊ- ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਲਈ ਉੱਤਰ ਪ੍ਰਦੇਸ਼ ਦੇ ਮੁਸਲਿਮ ਸਮਾਜ ਦੇ ਵੱਡੇ ਆਗੂਆਂ ਨਾਲ ਸੰਪਰਕ ਬਣਾਉਣ 'ਚ ਲੱਗੀ ਹੈ। ਇਸ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਮੁਸਲਿਮ ਆਗੂ ਵੀ ਸ਼ਾਮਲ ਹਨ। ਪਾਰਟੀ ਦੇ ਨੇਤਾਵਾਂ ਨੇ ਰਾਜ ਦੇ ਕੁਝ ਪ੍ਰਮੁੱਖ ਮੁਸਲਿਮ ਨੇਤਾਵਾਂ ਨਾਲ ਦਿੱਲੀ 'ਚ ਗੁਪਤ ਤਰੀਕੇ ਨਾਲ ਬੈਠਕਾਂ ਵੀ ਕੀਤੀਆਂ ਹਨ। ਕਰਨਾਟਕ 'ਚ ਕਾਂਗਰਸ ਦੀ ਜਿੱਤ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਨੀਤੀਆਂ ਨਾਲ ਮੁਸਲਿਮ ਸਮਾਜ ਦੀ ਸੋਚ 'ਚ ਤਬਦੀਲੀ ਨਜ਼ਰ ਆ ਰਹੀ ਹੈ। ਮੁਸਲਿਮ ਨੇਤਾਵਾਂ ਦਾ ਵੀ ਮੰਨਣਾ ਹੈ ਕਿ ਰਾਸ਼ਟਰੀ ਪੱਧਰ 'ਤੇ ਭਾਜਪਾ ਦਾ ਵਿਕਲਪ ਕਾਂਗਰਸ ਹੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਿਹਨਤ 'ਤੇ ਫਿਰ ਗਿਆ ਪਾਣੀ, 125 ਫੁੱਟ ਦਾ ਰਾਵਣ ਡਿੱਗਿਆ, 12 ਲੱਖ ਰੁਪਏ 'ਚ ਹੋਇਆ ਸੀ ਤਿਆਰ
ਕਾਂਗਰਸ ਦੀਆਂ ਨੀਤੀਆਂ ਘੱਟ ਗਿਣਤੀਆਂ ਦੇ ਅਨੁਕੂਲ ਹਨ। ਮੁਸਲਿਮ ਸਮਾਜ ਦੇ ਨੇਤਾਵਾਂ ਦੀਆਂ ਬੈਠਕਾਂ 'ਚ ਭਾਜਪਚਾ ਦੀ ਘੇਰਾਬੰਦੀ ਲਈ ਉੱਤਰ ਪ੍ਰਦੇਸ਼ 'ਚ ਰਣਨੀਤੀ ਤਿਆਰ ਕਰਨ 'ਤੇ ਸਹਿਮਤੀ ਵੀ ਬਣੀ ਹੈ। ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੁਫ਼ਤੀ ਮੌਲਾਨਾ ਸ਼ਹਾਬੁਦੀਨ ਰਜ਼ਵੀ ਬਰੇਲਵਲੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ। ਮੁਸਲਮਾਨਾਂ ਦੀ ਇਕ ਵੱਡੀ ਗਿਣਤੀ ਇਸ ਉਲਝਣ ਦਾ ਸ਼ਿਕਾਰ ਹੈ ਕਿ ਵੋਟ ਕਿਸ ਨੂੰ ਦਿੱਤਾ ਜਾਵੇ। ਉੱਥੇ ਹੀ ਮੁਸਲਮਾਨਾਂ ਦਾ ਦੂਜਾ ਤਬਕਾ ਸਪਾ ਵਲੋਂ ਝੁਕਾਅ ਰੱਖਦਾ ਹੈ। ਪ੍ਰਦੇਸ਼ ਦੀ ਮੁਸਲਿਮ ਆਬਾਦੀ 'ਚ ਸਭ ਤੋਂ ਜ਼ਿਆਦਾ ਬਰੇਲਵੀ ਮਸਲਕ ਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8