ਗੁਜਰਾਤ: ਜਸ਼ੋਦਾਬੇਨ ਨੂੰ ਕਾਂਗਰਸ ਨੇ ਦਿੱਤਾ ਸੀ ਚੋਣਾਂ ਲੜਨ ਦਾ ਆਫਰ

Thursday, Dec 07, 2017 - 05:02 PM (IST)

ਗੁਜਰਾਤ: ਜਸ਼ੋਦਾਬੇਨ ਨੂੰ ਕਾਂਗਰਸ ਨੇ ਦਿੱਤਾ ਸੀ ਚੋਣਾਂ ਲੜਨ ਦਾ ਆਫਰ

ਅਲਵਰ— ਗੁਜਰਾਤ ਵਿਧਾਨ ਸਭਾ ਚੋਣਾਂ 'ਚ ਸਾਰੇ ਸਿਆਸੀ ਦਲ ਜਿੱਤ ਹਾਸਲ ਕਰਨ ਲਈ ਮਿਹਨਤ ਕਰ ਰਹੇ ਹਨ। ਇਸ ਵਾਰ ਰਾਜ 'ਚ ਕਾਂਗਰਸ ਅਤੇ ਭਾਜਪਾ ਦਰਮਿਆਨ ਜ਼ੋਰ ਦੀ ਟੱਕਰ ਮੰਨੀ ਜਾ ਰਹੀ ਹੈ। ਕਾਂਗਰਸ ਲਈ ਗੁਜਰਾਤ ਚੋਣਾਂ ਸੱਤਾ 'ਚ ਵਾਪਸੀ ਦਾ ਬਹੁਤ ਵੱਡਾ ਮੌਕਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਗਵਾਉਣਾ ਨਹੀਂ ਚਾਹੁੰਦੀ। ਇਸੇ ਦੇ ਅਧੀਨ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਆਫਰ ਦਿੱਤਾ। ਜਸ਼ੋਦਾਬੇਨ ਦੀ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਕਾਂਗਰਸ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਜਸ਼ੋਦਾਬੇਨ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਉਤਾਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਜਸ਼ੋਦਾਬੇਨ ਨੇ ਬੁੱਧਵਾਰ ਨੂੰ ਰਾਜਸਥਾਨ ਦੇ ਅਲਵਰ 'ਚ ਇਕ ਨਿੱਜੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆਪਣੇ ਭਰਾ ਅਸ਼ੋਕ ਨਾਲ ਪੁੱਜੀ ਸੀ। ਪ੍ਰੋਗਰਾਮ 'ਚ ਜਸ਼ੋਦਾਬੇਨ ਨੇ ਲੜਕੀਆਂ ਦੀ ਸਿੱਖਿਆ ਅਤੇ ਮਹਿਲਾ ਮਜ਼ਬੂਤੀਕਰਨ ਵਰਗੇ ਅਹਿਮ ਮੁੱਦਿਆਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਜਸ਼ੋਦਾਬੇਨ ਦੇ ਭਰਾ ਅਸ਼ੋਕ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਨੇ ਆਪਣਾ ਪੂਰਾ ਜੀਵਨ ਪੀ.ਐੱਮ. ਮੋਦੀ ਦੇ ਨਾਂ ਸਮਰਪਿਤ ਕਰ ਦਿੱਤਾ। ਅਸ਼ੋਕ ਨੇ ਕਿਹਾ ਕਿ ਇਸ 'ਚ ਕੋਈ ਦੋਹਰਾਈ ਨਹੀਂ ਹੈ ਕਿ ਪੀ.ਐੱਮ. ਮੋਦੀ ਔਰਤਾਂ ਦੀ ਇੱਜ਼ਤ ਕਰਦੇ ਹਨ। ਮੋਦੀ ਬਹੁਤ ਹੀ ਸਰਲ ਵਿਅਕਤੀਤੱਵ ਵਾਲੇ ਹਨ। ਮੇਰੀ ਭੈਣ ਹਮੇਸ਼ਾ ਪ੍ਰਾਰਥਨਾ ਕਰਦੀ ਹੈ ਕਿ ਉਹ (ਮੋਦੀ) ਇਕ ਦਿਨ ਉਸ ਕੋਲ ਵਾਪਸ ਜ਼ਰੂਰ ਆਉਣਗੇ। ਉੱਥੇ ਹੀ ਕਾਂਗਰਸ ਵੱਲੋਂ ਜਸ਼ੋਦਾਬੇਨ ਨੂੰ ਆਫਰ ਮਿਲਣ ਦੀ ਖਬਰ ਭਾਜਪਾ ਲਈ ਹੈਰਾਨ ਕਰਨ ਵਾਲੀ ਜ਼ਰੂਰ ਹੋ ਸਕਦੀ ਹੈ। ਹਾਲਾਂਕਿ ਇਸ 'ਤੇ ਜਸ਼ੋਦਾਬੇਨ ਜਾਂ ਉਨ੍ਹਾਂ ਦੇ ਭਰਾ ਨੇ ਕੁਝ ਨਹੀਂ ਕਿਹਾ।


Related News