ਹਿਮਾਚਲ ਪ੍ਰਦੇਸ਼ ਨੂੰ ਕਰਜ਼ੇ ''ਚ ਡੋਬ ਰਹੀ ਕਾਂਗਰਸ ਸਰਕਾਰ: ਅਨੁਰਾਗ ਠਾਕੁਰ

Monday, Feb 20, 2023 - 10:44 AM (IST)

ਹਿਮਾਚਲ ਪ੍ਰਦੇਸ਼ ਨੂੰ ਕਰਜ਼ੇ ''ਚ ਡੋਬ ਰਹੀ ਕਾਂਗਰਸ ਸਰਕਾਰ: ਅਨੁਰਾਗ ਠਾਕੁਰ

ਨਾਦੌਨ (ਜੈਨ)- ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਬੇਹਾਲ ਹੋ ਗਈ ਹੈ ਅਤੇ ਪੈਸੇ ਦਾ ਰੋਣਾ ਰੋ ਕੇ ਆਏ ਦਿਨ ਕਰਜ਼ੇ ਲੈ ਕੇ ਸੂਬੇ ਨੂੰ ਕਰਜ਼ੇ ’ਚ ਡੋਬਣ ਦਾ ਕੰਮ ਕਰ ਰਹੀ ਹੈ। ਇਹ ਗੱਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਮੰਡਲ ਵਰਕਿੰਗ ਕਮੇਟੀ ਦੀ ਬੈਠਕ ਵਿਚ ਹਿੱਸਾ ਲੈਣ ਤੋਂ ਬਾਅਦ ਨਾਦੌਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖੀ।

ਅਨੁਰਾਗ ਨੇ ਕਿਹਾ ਕਿ ਔਰਤਾਂ ਨੂੰ 1500-1500 ਰੁਪਏ ਨਹੀਂ ਮਿਲੇ, 2 ਮਹੀਨੇ ਤੱਕ ਕਰਮਚਾਰੀਆਂ ਨੂੰ ਓ. ਪੀ. ਐੱਸ. ਨਹੀਂ ਮਿਲਿਆ, ਉਲਟਾ 1500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਬੇਹਾਲੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ । ਕੇਂਦਰ ਨੇ ਜਦੋਂ ਆਪਣੇ ਟੈਕਸਾਂ ’ਚ ਕਮੀ ਕੀਤੀ ਤਾਂ ਸੂਬਾ ਸਰਕਾਰ ਨੇ ਡੀਜ਼ਲ 3 ਰੁਪਏ ਅਤੇ ਸਰ੍ਹੋਂ ਦਾ ਤੇਲ 9 ਰੁਪਏ ਪ੍ਰਤੀ ਲੀਟਰ ਵਧਾ ਕੇ ਜਨਤਾ ’ਤੇ ਬੋਝ ਪਾ ਦਿੱਤਾ ਹੈ। 

ਸੀਮੈਂਟ ਦੇ ਕਿਰਾਏ ਨੂੰ ਲੈ ਕੇ ਬਿਲਾਸਪੁਰ ਅਤੇ ਸੋਲਨ ਵਿਚ ਸੜਕਾਂ ’ਤੇ ਆਏ ਟਰਾਂਸਪੋਟਰਜ਼ ਨੂੰ ਕੁਝ ਨਹੀਂ ਦਿੱਤਾ, ਉਲਟਾ ਕੰਮ-ਧੰਦੇ ਬੰਦ ਕਰਵਾ ਦਿੱਤੇ। ਅਜਿਹੀ ਬੇਹਾਲ ਸਰਕਾਰ ਹਿਮਾਚਲ ਵਿਚ ਕਦੇ ਨਹੀਂ ਵੇਖੀ। ਗੀਤਾ ਭਵਨ ਨਾਦੌਨ ਵਿਚ ਆਯੋਜਿਤ ਭਾਜਪਾ ਮੰਡਲ ਨਾਦੌਨ ਦੀ ਵਰਕਿੰਗ ਕਮੇਟੀ ਦੀ ਬੈਠਕ ਵਿਚ ਸਰਬਸੰਮਤੀ ਨਾਲ ਸੂਬੇ ਦੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਦੇ 2 ਮਹੀਨੇ ਦੇ ਕਾਰਜਕਾਲ ਨੂੰ ਨਿਰਾਸ਼ਾਜਨਕ ਦੱਸਦੇ ਹੋਏ 5 ਪ੍ਰਸਤਾਵ ਪਾਸ ਕੀਤੇ ਗਏ।


author

Tanu

Content Editor

Related News