ਸੇਬੀ ਮੁਖੀ ਕਰ ਰਹੀ ਹੈ ਕਰੋੜਾਂ ਦੀ ਗੈਰ-ਕਾਨੂੰਨੀ ਕਮਾਈ : ਕਾਂਗਰਸ

Friday, Sep 06, 2024 - 07:14 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਨੇ ਸੇਬੀ ਦੀ ਮੁਖੀ ਮਾਧਬੀ ਪੁਰੀ ਬੁੱਚ ਬਾਰੇ ਇਕ ਹੋਰ ਖੁਲਾਸਾ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਜਾਇਦਾਦ ਤੋਂ ਉਹ ਕਰੋੜਾਂ ਦਾ ਕਿਰਾਇਆ ਵਸੂਲ ਕਰ ਰਹੀ ਹੈ, ਉਸ ਦੀ ਸੂਚਨਾ ਕਿਸੇ ਨੂੰ ਨਹੀਂ ਹੈ ਅਤੇ ਜਿਸ ਕੰਪਨੀ ਤੋਂ ਇਹ ਕਮਾਈ ਕੀਤੀ ਜਾ ਰਹੀ ਹੈ ਬੁੱਚ ਉਸ ਦਾ ਕੇਸ ਵੀ ਦੇਖ ਰਹੀ ਹੈ।

ਕਾਂਗਰਸ ਪ੍ਰਚਾਰ ਅਤੇ ਸੰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸ਼ੁੱਕਰਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮਾਧਬੀ ਪੁਰੀ ਬੁੱਚ 2018 ਵਿਚ ਸੇਬੀ ਦੀ ਫੁੱਲ-ਟਾਈਮ ਮੈਂਬਰ ਬਣੀ ਸੀ। ਹੁਣ ਫੁੱਲ-ਟਾਈਮ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਆਪਣੀ ਇਕ ਪ੍ਰਾਪਰਟੀ ਕਿਰਾਏ ’ਤੇ ਦਿੱਤੀ ਅਤੇ ਵਿੱਤੀ ਸਾਲ 2018-19 ਵਿਚ ਇਸ ਤੋਂ ਉਨ੍ਹਾਂ ਨੂੰ 7 ਲੱਖ ਕਿਰਾਇਆ ਮਿਲਿਆ। ਅਗਲੇ ਸਾਲ 2019-20 ਵਿਚ ਇਸੇ ਪ੍ਰਾਪਰਟੀ ਤੋਂ ਉਨ੍ਹਾਂ ਨੂੰ 36 ਲੱਖ ਰੁਪਏ ਕਿਰਾਇਆ ਮਿਲਿਆ, ਜੋ ਇਸ ਸਾਲ ਤੱਕ ਵਧਦਾ ਹੋਇਆ 46 ਲੱਖ ਰੁਪਏ ਤੱਕ ਪਹੁੰਚ ਗਿਆ।

ਉਨ੍ਹਾਂ ਕਿਹਾ ਕਿ ਬੁੱਚ ਨੇ ਆਪਣੀ ਪ੍ਰਾਪਰਟੀ ਜਿਸ ਕੰਪਨੀ ਨੂੰ ਦਿੱਤੀ, ਉਸਦਾ ਨਾਂ ਕੈਰੋਲ ਇਨਫੋ ਸਰਵਿਸ ਲਿਮਟਿਡ ਹੈ, ਜੋ ਵੋਕਹਾਡਰ ਕੰਪਨੀ ਦਾ ਹਿੱਸਾ ਹੈ।


Rakesh

Content Editor

Related News