ਕਾਂਗਰਸ ਨੇ ਸ਼੍ਰੀਨਗਰ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਬਰਖ਼ਾਸਤ

Wednesday, Sep 18, 2024 - 04:38 PM (IST)

ਕਾਂਗਰਸ ਨੇ ਸ਼੍ਰੀਨਗਰ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਬਰਖ਼ਾਸਤ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇ.ਕੇ.ਪੀ.ਸੀ.ਸੀ.) ਨੇ ਗਠਜੋੜ ਏਕਤਾ ਦੀ ਉਲੰਘਣਾ ਕਰਨ ਦੇ ਦੋਸ਼ 'ਚ ਸ਼੍ਰੀਨਗਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ 2 ਹੋਰ ਮੈਂਬਰਾਂ ਨੂੰ ਬੁੱਧਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ। ਪਾਰਟੀ ਦੇ ਇਕ ਬੁਲਾਰੇ ਨੇ ਬਿਆਨ 'ਚ ਕਿਹਾ,''ਵੱਖ-ਵੱਖ ਪਾਰਟੀ ਨੇਤਾਵਾਂ ਵਲੋਂ ਗਠਜੋੜ ਦੀ ਏਕਤਾ ਦੇ ਉਲੰਘਣ ਨੂੰ ਦੇਖਦੇ ਹੋਏ, ਕਾਂਗਰਸ ਨੇ ਅੱਜ ਡੀ.ਸੀ.ਸੀ. ਮੁਖੀ ਅਤੇ 2 ਹੋਰ ਮੈਂਬਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ।''

ਬੁਲਾਰੇ ਨੇ ਕਿਹਾ,''ਸ਼੍ਰੀਨਗਰ ਡੀ.ਸੀ.ਸੀ. ਚੇਅਰਮੈਨ ਅਤੇ ਹੋਰ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ 'ਚ ਅਸਫ਼ਲ ਰਹਿਣ ਤੋਂ ਬਾਅਦ ਪਾਰਟੀ ਨੇ ਇਮਤਿਆਜ਼ ਅਹਿਮਦ ਖਾਨ (ਡੀ.ਸੀ.ਸੀ. ਪ੍ਰਧਾਨ ਸ਼੍ਰੀਨਗਰ), ਮੰਜੂਰ ਅਹਿਮਦ ਭੱਟ (ਖੋਨਮੋਹ, ਸ਼੍ਰੀਨਗਰ) ਅਤੇ ਪੀ.ਸੀ.ਸੀ. ਸਕੱਤਰ ਆਸਿਫ਼ ਅਹਿਮਦ ਬੇਗ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ।'' ਉਨ੍ਹਾਂ ਨੇ ਗਠਜੋੜ ਦੀ ਭਾਵਨਾ ਖ਼ਿਲਾਫ਼ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਗਠਜੋੜ ਏਕਤਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News