ਚੋਣ ਨਤੀਜੇ ਦੇਖ ਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਨੂੰ ਪਿਆ ਦਿਲ ਦਾ ਦੌਰਾ

Thursday, May 23, 2019 - 11:44 AM (IST)

ਚੋਣ ਨਤੀਜੇ ਦੇਖ ਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਨੂੰ ਪਿਆ ਦਿਲ ਦਾ ਦੌਰਾ

ਸੀਹੋਰ—  ਵੋਟਾਂ ਦੀ ਗਿਣਤੀ ਵਾਲੀ ਜਗ੍ਹਾ 'ਤੇ ਸੀਹੋਰ ਦੇ ਜ਼ਿਲਾ ਕਾਂਗਰਸ ਪ੍ਰਧਾਨ ਰਤਨ ਸਿੰਘ ਠਾਕੁਰ ਨੂੰ ਦਿਲ ਦਾ ਦੌਰਾ ਪੈ ਗਿਆ। ਨਤੀਜੇ ਦੇਖ ਕੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਜਲਦੀ 'ਚ ਉਨ੍ਹਾਂ ਨੂੰ ਐਂਬੂਲੈਂਸ 'ਚ ਜ਼ਿਲਾ ਹਸਪਤਾਲ ਭੇਜਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।

ਮੱਧ ਪ੍ਰਦੇਸ਼ ਦੀਆਂ ਸਾਰੀਆਂ 29 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸਭ ਤੋਂ ਰੋਚਕ ਮੁਕਾਬਲਾ ਭੋਪਾਲ ਸੰਸਦੀ ਸੀਟ 'ਤੇ ਹੈ। ਇੱਥੇ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਨਾਲ ਹੈ। ਨਵੀਂ ਵਿਵਸਥਾ ਅਨੁਸਾਰ ਨਤੀਜੇ ਦੇਰ ਸ਼ਾਮ ਤੱਕ ਆਉਣ ਦਾ ਅਨੁਮਾਨ ਹੈ। ਚੋਣਾਵੀ ਇਤਿਹਾਸ 'ਚ ਪਹਿਲੀ ਵਾਰ ਪ੍ਰਦੇਸ਼ 'ਚ ਚਾਰ ਗੇੜਾਂ 'ਚ ਹੋਈ ਵੋਟਿੰਗ 'ਚ ਕੁੱਲ 71.2 ਫੀਸਦੀ ਵੋਟਿੰਗ ਹੋਈ, ਜੋ ਕਿ 2014 ਦੀ ਤੁਲਨਾ 'ਚ 9.63 ਫੀਸਦੀ ਵਧ ਸੀ।


author

DIsha

Content Editor

Related News