ਐਂਟਨੀ ਦੀ ਪ੍ਰਧਾਨਗੀ ''ਚ ਕਾਂਗਰਸ ਨੇਤਾਵਾਂ ਦੀ ਅਹਿਮ ਬੈਠਕ

06/12/2019 5:47:15 PM

ਨਵੀਂ ਦਿੱਲੀ—ਕਾਂਗਰਸ ਨੇ ਪਾਰਟੀ ਕੋਰ ਗਰੁੱਪ ਦੀ ਬੈਠਕ 'ਚ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਂ ਚੁਣਨ ਸੰਬੰਧੀ ਚਰਚਾ ਕੀਤੇ ਜਾਣ ਸੰਬੰਧੀ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਸੀਨੀਅਰ ਨੇਤਾਵਾਂ ਦੀ ਇੱਥੇ ਬੈਠਕ ਹੋਈ, ਜਿਸ 'ਚ 4 ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਚਰਚਾ ਕੀਤੀ ਗਈ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲ ਨੇ ਬੈਠਕ ਤੋਂ ਬਾਅਦ ਇੱਕ ਏਜੰਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਨੇਤਾ ਏ. ਕੇ. ਐਂਟਨੀ ਦੀ ਪ੍ਰਧਾਨਗੀ 'ਚ ਪਾਰਟੀ ਨੇ ਇੱਥੇ ਰਕਾਬਗੰਜ ਰੋਡ 'ਤੇ ਸਥਿਤ 'ਵਾਰ ਰੂਮ' 'ਚ ਸੀਨੀਅਰ ਨੇਤਾਵਾਂ ਦੀ ਬੈਠਕ ਹੋਈ। ਇਸ 'ਚ ਨਵੇਂ ਕਾਂਗਰਸ ਪ੍ਰਧਾਨ ਦੇ ਨਾਂ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਇਸ ਤਰ੍ਹਾਂ ਦੀਆਂ ਖਬਰਾਂ ਬੇਬੁਨਿਆਦ ਅਤੇ ਸਿਰਫ ਅਟਕਲਾਂ ਹੀ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬੈਠਕ 'ਚ 4 ਸੂਬਿਆਂ ਹਰਿਆਣਾ, ਜੰਮੂ ਅਤੇ ਕਸ਼ਮੀਰ, ਮਹਾਰਾਸ਼ਟਰ ਅਤੇ ਝਾਰਖੰਡ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਰਣਨੀਤੀ ਨੂੰ ਲੈ ਤੇ ਚਰਚਾ ਕੀਤੀ ਗਈ।

PunjabKesari

ਬੈਠਕ 'ਚ ਐਂਟਨੀ ਤੋਂ ਇਲਾਵਾ ਪਾਰਟੀ ਨੇਤਾ ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਆਨੰਦ ਸ਼ਰਮਾ, ਪੀ. ਚਿਦਾਂਬਰਮ, ਕੇ. ਸੀ ਵੇਣੂਗੋਪਾਲ, ਜੈਰਾਮ ਰਮੇਸ਼ ਅਤੇ ਰਣਦੀਪ ਸਿੰਘ ਸੂਰਜੇਵਾਲ ਸ਼ਾਮਲ ਹੋਏ। ਪਾਰਟੀ ਕੋਰ ਗਰੁੱਪ ਦੇ ਨੇਤਾਵਾਂ ਦੀ ਬੈਠਕ ਸੰਬੰਧੀ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਕੋਰ ਗਰੁੱਪ ਬਣਾਇਆ ਗਿਆ ਸੀ ਅਤੇ ਕੋਰ ਗਰੁੱਪ ਚੋਣਾਂ ਸੰਪੰਨ ਹੋਣ ਤੋਂ ਬਾਅਦ ਆਪਣੇ ਆਪ ਹੀ ਖਤਮ ਹੋ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ 'ਚ ਪਾਰਟੀ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਤੇ ਰਾਜ ਸਭਾ 'ਚ ਵਿਰੋਧੀ ਨੇਤਾ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸੰਸਦੀ ਦਲ ਦੀ ਪਿਛਲੀ ਦਿਨਾਂ ਦੌਰਾਨ ਹੋਈ ਬੈਠਕ 'ਚ ਸੰਯੁਕਤ ਪ੍ਰਤਗੀਸ਼ੀਲ ਗਠਜੋੜ ਦੀ ਮੁਖੀ ਸੋਨੀਆ ਗਾਂਧੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਸੀ। ਉਨ੍ਹਾਂ ਨੇ ਹੀ ਦੋਵਾਂ ਸਦਨਾਂ 'ਚ ਪਾਰਟੀ ਦਾ ਨੇਤਾ ਚੁਣਨ ਦਾ ਅਧਿਕਾਰ ਦਿੱਤਾ ਗਿਆ ਹੈ।


Iqbalkaur

Content Editor

Related News