ਕਾਂਗਰਸ ਨੇ 16 ਅਕਤੂਬਰ ਨੂੰ CWC ਦੀ ਬੈਠਕ ਬੁਲਾਈ, ਇਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ
Saturday, Oct 09, 2021 - 03:42 PM (IST)
ਨਵੀਂ ਦਿੱਲੀ- ਕਾਂਗਰਸ ਦੇ ‘ਜੀ 23’ ਸਮੂਹ ਦੇ ਨੇਤਾਵਾਂ ਵਲੋਂ ਪਾਰਟੀ ਦੇ ਅੰਦਰ ਗੱਲਬਾਤ ਦੀ ਮੰਗ ਕੀਤੇ ਜਾਣ ਅਤੇ ਹਾਲ ਦੇ ਮਹੀਨਿਆਂ ’ਚ ਕਈ ਨੇਤਾਵਾਂ ਦੇ ਪਰਟੀ ਛੱਡਣ ਦੀ ਪਿੱਠਭੂਮੀ ’ਚ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ਆਉਣ ਵਾਲੀ 16 ਅਕਤੂਬਰ ਨੂੰ ਬੁਲਾਈ ਗਈ ਹੈ। ਜਿਸ ’ਚ ਸੰਗਠਨਾਤਮਕ ਚੋਣਾਂ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਮੌਜੂਦਾ ਰਾਜਨੀਤਕ ਹਾਲਾਤ ’ਤੇ ਚਰਚਾ ਕੀਤੀ ਜਾਵੇਗੀ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,‘‘ਕਾਂਗਰਸ ਕਾਰਜ ਕਮੇਟੀ ਦੀ ਬੈਠਕ 16 ਅਕਤੂਬਰ ਨੂੰ ਸਵੇਰੇ 10 ਵਜੇ ਅਖਿਲ ਭਾਰਤੀ ਕਮੇਟੀ ਦੇ ਦਫ਼ਤਰ 24 ਅਕਬਰ ਰੋਡ ’ਤੇ ਬੁਲਾਈ ਗਈ ਹੈ ਤਾਂ ਕਿ ਮੌਜੂਦਾ ਰਾਜਨੀਤਕ ਹਾਲਾਤ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਸੰਗਠਨਾਤਮਕ ਚੋਣਾਂ ’ਤੇ ਚਰਚਾ ਕੀਤੀ ਜਾ ਸਕੇ।’’
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੇ ਐਲਾਨ: ਰੋਕਣਗੇ ਰੇਲਾਂ, ਫੂਕਣਗੇ PM ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ
ਸੀ.ਡਬਲਿਊ.ਸੀ. ਕਾਂਗਰਸ ਦੀ ਫ਼ੈਸਲੇ ਲੈਣ ਵਾਲੀ ਸਰਵਉੱਚ ਇਕਾਈ ਹੈ। ਕੁਝ ਦਿਨਾਂ ਪਹਿਲਾਂ ਪਾਰਟੀ ਸੂਤਰਾਂ ਨੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਹਿਲੇ ਹੀ ਇਸ ਦਾ ਸੰਕੇਤ ਦੇ ਚੁਕੀ ਹੈ ਕਿ ਸੀ.ਡਬਲਿਊ.ਸੀ. ਦੀ ਬੈਠਕ ਬਹੁਤ ਜਲਦ ਬੁਲਾਈ ਜਾਵੇਗੀ। ਪਿਛਲੇ ਦਿਨੀਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਗੁਲਾਮ ਨਬੀ ਆਜ਼ਾਦ ਅਤੇ ਕਪਿਲ ਸਿੱਬਲ ਨੇ ਸੀ.ਡਬਲਿਊ.ਸੀ. ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਸੀ। ਆਜ਼ਾਦ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਪਾਰਟੀ ਨਾਲ ਜੁੜੇ ਮਾਮਲਿਆਂ ’ਤੇ ਚਰਚਾ ਲਈ ਕਾਂਗਰਸ ਕਾਰਜ ਕਮੇਟੀ ਦੀ ਤੁਰੰਤ ਬੈਠਕ ਬੁਲਾਈ ਜਾਵੇ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ’ਚ ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਗੋਆਅਤੇ ਮਣੀਪੁਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਚਰਚਾ ਹੋਵੇਗੀ। ਇਨ੍ਹਾਂ ਸੂਬਿਆਂ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਚੋਣਾਂ ਹੋਣੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ