ਕਾਂਗਰਸ ਮੇਰੀ ਕਬਰ ਪੁੱਟਣ ਦੇ ਸੁਫ਼ਨੇ ਵੇਖ ਰਹੀ ਤੇ ਮੈਂ ਕਰਨਾਟਕ ਦੇ ਵਿਕਾਸ ਦੇ ਸੁਫ਼ਨਿਆਂ ''ਚ ਰੁੱਝਿਆ: PM ਮੋਦੀ

03/12/2023 6:29:15 PM

ਮਾਂਡਯਾ- ਕਰਨਾਟਕ 'ਚ ਦੋ ਇੰਜਣਾਂ ਵਾਲੀ ਸਰਕਾਰ ਦੀ ਵਕਾਲਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਉਨ੍ਹਾਂ ਦੀ ਮੌਤ ਦੇ ਸੁਫ਼ਨੇ ਵੇਖਣ ਵਿਚ ਰੁੱਝੀ ਹੋਈ ਹੈ ਪਰ ਉਹ ਕਰਨਾਟਕ ਦੇ ਵਿਕਾਸ ਦੇ ਸੁਫ਼ਨੇ ਵੇਖਣ 'ਚ ਰੁੱਝੇ ਹਨ। ਇੱਥੇ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਕਾਂਗਰਸ 'ਤੇ ਪਲਟਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਮੋਦੀ ਦੀ ਕਬਰ ਪੁੱਟਣ ਦੇ ਸੁਫ਼ਨੇ ਲੈਣ 'ਚ ਰੁੱਝੀ ਹੋਈ ਹੈ ਪਰ ਮੈਂ ਕਰਨਾਟਕ ਦੇ ਵਿਕਾਸ ਦੇ ਸੁਪਨੇ ਦੇਖਣ 'ਚ ਰੁੱਝਿਆ ਹੋਇਆ ਹਾਂ।

ਇਹ ਵੀ ਪੜ੍ਹੋ- 'ਸਾਂਸਦ ਖੇਡ ਮਹਾਉਤਸਵ' 'ਚ ਵੱਡੀ ਲਾਪ੍ਰਵਾਹੀ: ਖਿਡਾਰੀਆਂ ਨੂੰ ਪਰੋਸਿਆ ਗਿਆ ਘਟੀਆ ਖਾਣਾ, ਚੌਲਾਂ 'ਚ ਮਿਲੇ ਕੀੜੇ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੇਰੀ ਕਬਰ ਪੁੱਟਣ ਦੇ ਸੁਫ਼ਨੇ ਦੇਖਣ ਵਾਲੇ ਕਾਂਗਰਸੀਆਂ ਨੂੰ ਇਹ ਨਹੀਂ ਪਤਾ ਕਿ ਮੋਦੀ ਦਾ ਸਭ ਤੋਂ ਵੱਡਾ ਸੁਰੱਖਿਆ ਕਵਚ ਦੇਸ਼ ਦੀਆਂ ਕਰੋੜਾਂ ਮਾਵਾਂ-ਭੈਣਾਂ ਦਾ ਆਸ਼ੀਰਵਾਦ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਵਿਚ ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਉਨ੍ਹਾਂ ਨੇ ਪੂਰੀ ਈਮਾਨਦਾਰੀ ਨਾਲ ਗਰੀਬਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ ਗਰੀਬਾਂ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 'ਚ ਜਦੋਂ ਤੁਸੀਂ ਮੈਨੂੰ ਵੋਟਾਂ ਪਾਈਆਂ ਅਤੇ ਸੇਵਾ ਦਾ ਮੌਕਾ ਦਿੱਤਾ, ਤਦ ਦੇਸ਼ ਵਿਚ ਇਕ ਸੰਵੇਦਨਸ਼ੀਲ ਸਰਕਾਰ ਬਣੀ ਸੀ ਜੋ ਗਰੀਬਾਂ ਦੇ ਦਰਦ ਅਤੇ ਦੁੱਖ ਨੂੰ ਸਮਝਦੀ ਹੈ। ਇਸ ਤੋਂ ਬਾਅਦ ਭਾਜਪਾ ਦੀ ਕੇਂਦਰ ਸਰਕਾਰ ਨੇ ਗਰੀਬਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਪੂਰੀ ਈਮਾਨਦਾਰੀ ਨਾਲ।

ਇਹ ਵੀ ਪੜ੍ਹੋ- 118 ਕਿ.ਮੀ. ਲੰਬਾ ਹਾਈਵੇਅ ਤੇ 75 ਮਿੰਟ ਦਾ ਸਫ਼ਰ, ਬੈਂਗਲੁਰੂ-ਮੈਸੂਰ ਐਕਸਪ੍ਰੈੱਸਵੇਅ ਦਾ PM ਮੋਦੀ ਨੇ ਕੀਤਾ ਉਦਘਾਟਨ

ਡਬਲ ਇੰਜਣ ਵਾਲੀ ਸਰਕਾਰ ਦੇ ਫਾਇਦੇ ਗਿਣਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਕਰਨਾਟਕ 'ਚ ਹਾਈਵੇਅਜ਼ 'ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਪੂੰਜੀ ਨਿਵੇਸ਼ ਕੀਤਾ ਗਿਆ ਹੈ। ਬੁਨਿਆਦੀ ਢਾਂਚਾ ਰੁਜ਼ਗਾਰ, ਨਿਵੇਸ਼ ਅਤੇ ਆਮਦਨ ਦੇ ਮੌਕੇ ਲਿਆਉਂਦਾ ਹੈ। ਦੇਸ਼ ਵਿਚ ਦਹਾਕਿਆਂ ਤੋਂ ਲਟਕ ਰਹੇ ਸਿੰਚਾਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿਚ ਸਰਕਾਰ ਨੇ 'ਉੱਪਰੀ ਭਾਦਰਾ ਪ੍ਰਾਜੈਕਟ' ਲਈ 5,300 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜੋ ਇਸ ਖੇਤਰ ਵਿਚ ਸਿੰਚਾਈ ਨਾਲ ਸਬੰਧਤ ਸਮੱਸਿਆਵਾਂ ਦਾ ਸਥਾਈ ਹੱਲ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ 'ਚ ਸ਼ੁਰੂ ਕੀਤੀ ਜਾ ਰਹੀ ਅਤਿ-ਆਧੁਨਿਕ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਸੂਬੇ ਭਰ 'ਚ ਸੰਪਰਕ ਨੂੰ ਹੁਲਾਰਾ ਦੇਣਗੇ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ​​ਕਰਨਗੇ।

ਇਹ ਵੀ ਪੜ੍ਹੋ-  'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ


Tanu

Content Editor

Related News