ਕਾਂਗਰਸ ਦੀ ਵਾਪਸੀ ਲਈ ਮੰਗੀ ਮੰਨਤ, 9 ਸਾਲ ਬਾਅਦ ਕੱਟਵਾਈ ਦਾੜ੍ਹੀ

Saturday, Jan 05, 2019 - 10:21 AM (IST)

ਕਾਂਗਰਸ ਦੀ ਵਾਪਸੀ ਲਈ ਮੰਗੀ ਮੰਨਤ, 9 ਸਾਲ ਬਾਅਦ ਕੱਟਵਾਈ ਦਾੜ੍ਹੀ

ਬੜਵਾਨੀ— ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਬੜਵਾਨੀ ਜ਼ਿਲੇ ਦੇ ਸਿਦੜੀ ਪਿੰਡ ਦੇ ਇਕ ਨੌਜਵਾਨ ਨੇ ਕਾਂਗਰਸ ਸਰਕਾਰ ਆਉਣ ਦੀ ਮੰਨਤ ਪੂਰੀ ਹੋਣ 'ਤੇ 9 ਸਾਲਾਂ ਬਾਅਦ ਆਪਣੀ ਦਾੜ੍ਹੀ ਕੱਟਵਾਈ। ਉਸ ਦਾ ਦਾਅਵਾ ਹੈ ਕਿ 9 ਸਾਲਾਂ ਬਾਅਦ ਉਸ ਨੇ ਇਹ ਕੰਮ ਕੀਤਾ। ਸਿਦੜੀ ਦੇ ਆਦਿਵਾਸੀ ਨੌਜਵਾਨ ਕਤਰ ਸਿੰਘ ਨੇ ਮੰਨਤ ਮੰਗੀ ਸੀ ਕਿ ਕਾਂਗਰਸ ਸਰਕਾਰ ਆਉਣ ਦੇ ਬਾਅਦ ਹੀ ਉਹ ਆਪਣੀ ਦਾੜ੍ਹੀ ਕੱਟਵਾਏਗਾ। ਇਸ ਕਾਰਨ ਉਸ ਨੇ ਪਿਛਲੇ 9 ਸਾਲਾਂ ਤੋਂ ਦਾੜ੍ਹੀ ਨਹੀਂ ਕੱਟਵਾਈ ਸੀ।
ਉਸ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਪਤਨੀ ਦੇ ਵਾਰ-ਵਾਰ ਦਬਾਅ ਪਾਉਣ ਦੇ ਬਾਵਜੂਦ ਉਹ ਆਪਣੇ ਫੈਸਲੇ 'ਤੇ ਅੜਿਆ ਰਿਹਾ। ਸ਼ੁੱਕਰਵਾਰ ਨੂੰ ਉਸ ਨੇ ਸ਼ਿਵ ਮੰਦਰ ਅਤੇ ਹਨੂੰਮਾਨ ਮੰਦਰ ਦੇ ਦਰਸ਼ਨ ਕਰ ਕੇ ਪਿੰਡ 'ਚ ਪ੍ਰਸਾਦ ਵੰਡਿਆ ਅਤੇ ਆਪਣੀ ਦਾੜ੍ਹੀ ਕੱਟਵਾਈ। ਉਸ ਦਾ ਕਹਿਣਾ ਸੀ ਕਿ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਬਾਅਦ ਆਪਣੇ ਵਚਨ ਪੱਤਰ ਅਨੁਸਾਰ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਅਤੇ ਹੁਣ ਵੱਖ-ਵੱਖ ਆਦਿਵਾਸੀ ਮੂਲਕ ਯੋਜਨਾਵਾਂ ਦਾ ਅਮਲ ਕਰੇਗੀ। ਫਲਸੂਦ ਦੇ ਕਾਂਗਰਸ ਦੇ ਸੀਨੀਅਰ ਨੇਤਾ ਸਰਦਾਰ ਸਿੰਘ ਚੌਹਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਰਕਰਾਂ ਕਾਰਨ ਕਾਂਗਰਸ ਦੀ ਸੱਤਾ 'ਚ ਵਾਪਸੀ ਹੋਈ ਹੈ। ਰਾਜ 'ਚ 15 ਸਾਲਾਂ ਬਾਅਦ ਕਾਂਗਰਸ ਦੀ ਸੱਤਾ 'ਚ ਵਾਪਸੀ ਹੋਈ ਹੈ।


author

DIsha

Content Editor

Related News