ਦਿੱਲੀ ''ਚ ਇਕੱਠੇ ਚੋਣਾਂ ਲੜਨਗੇ ਕਾਂਗਰਸ-''ਆਪ''! ਸੀਟਾਂ ਲਈ ਗਠਜੋੜ ''ਤੇ ਗੱਲਬਾਤ ਜਾਰੀ
Monday, Feb 12, 2024 - 11:23 AM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ। ਲੋਕ ਸਭਾ ਚੋਣਾਂ 2024 ਦਾ ਮੁਕਾਬਲਾ NDA ਬਨਾਮ ਇੰਡੀਆ ਗਠਜੋੜ ਨਾਲ ਹੈ। ਮੋਦੀ ਸਰਕਾਰ ਨਾਲ ਮੁਕਾਬਲੇ ਲਈ ਖੜ੍ਹਾ ਵਿਰੋਧੀ ਗਠਜੋੜ 'ਇੰਡੀਆ' ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਸੀਟ ਵੰਡ ਨੂੰ ਲੈ ਕੇ ਗੱਲਬਾਤ ਨਹੀਂ ਬਣ ਸਕੀ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਪੰਜਾਬ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਨਾ ਹੋ ਸਕਣ ਦੇ ਬਾਵਜੂਦ ਦੋਹਾਂ ਪਾਰਟੀਆਂ ਨੇ ਦਿੱਲੀ 'ਚ ਇਕੱਠੇ ਚੋਣਾਂ ਲੜਨ ਤੋਂ ਇਨਕਾਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- 'ਝਾੜੂ' ਨੂੰ ਦਿਓ 13 ਦੀਆਂ 13 ਸੀਟਾਂ, ਤੁਹਾਡਾ ਇਕ ਵੀ ਕੰਮ ਨਹੀਂ ਰੁਕੇਗਾ: CM ਕੇਜਰੀਵਾਲ
ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ 'ਚ 7 ਸੀਟਾਂ ਲਈ ਗਠਜੋੜ ਦੀ ਗੱਲਬਾਤ ਅਜੇ ਵੀ ਚੱਲ ਰਹੀ ਹੈ। ਦੋਹਾਂ ਪਾਰਟੀਆਂ ਵਲੋਂ ਗਠਜੋੜ ਨੂੰ ਅਜੇ ਰੱਦ ਨਹੀਂ ਕੀਤਾ ਜਾ ਸਕਦਾ। 'ਆਪ' ਨੇ ਹਾਲਾਂਕਿ ਕਾਂਗਰਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਜਲਦੀ ਤੋਂ ਜਲਦੀ ਗੱਲਬਾਤ ਨੂੰ ਪੂਰਾ ਕਰੇ ਤਾਂ ਜੋ ਚੋਣ ਪ੍ਰਚਾਰ ਸ਼ੁਰੂ ਹੋ ਸਕੇ। 'ਆਪ' ਨੇ ਕਿਹਾ ਕਿ ਅਸੀਂ ਇੰਡੀਆ ਗਠਜੋੜ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਸਾਂਝਾ ਟੀਚਾ ਭਾਜਪਾ ਨੂੰ ਹਰਾਉਣਾ ਹੈ। ਇਸ ਲਈ ਸਮਾਂ ਬਹੁਤ ਮਹੱਤਵਪੂਰਨ ਹੈ ਜੇਕਰ ਟੀਚਾ ਭਾਜਪਾ ਨੂੰ ਹਰਾਉਣਾ ਹੈ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਕਾਂਗਰਸ ਸੀਟਾਂ ਦੀ ਵੰਡ ਬਾਰੇ ਗੱਲਬਾਤ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਵੇਗੀ। ਪੰਜਾਬ ਬਾਰੇ 'ਆਪ' ਨੇ ਕਿਹਾ ਕਿ ਸ਼ੁਰੂਆਤ ਵਿਚ ਅਸੀਂ ਅਤੇ ਕਾਂਗਰਸ ਦੀ ਸਥਾਨਕ ਇਕਾਈਆਂ ਨੇ ਵੱਖ-ਵੱਖ ਚੋਣਾਂ ਲੜਨ ਦਾ ਪੱਖ ਲਿਆ ਸੀ। ਇਸ ਲਈ ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕੀਤਾ ਹੈ। ਹੋਰ ਸੂਬਿਆਂ ਬਾਰੇ ਗੱਲਬਾਤ ਅਜੇ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਇਕ ਹਫ਼ਤੇ ਵਿਚ ਇਸ ਬਾਰੇ ਕੋਈ ਫੈਸਲਾ ਹੋ ਜਾਵੇਗਾ।
ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ; ਸ਼ੰਭੂ ਬਾਰਡਰ ਸੀਲ, ਪ੍ਰਸ਼ਾਸਨ ਨੇ ਲਾ ਦਿੱਤੇ ਸੀਮੈਂਟ ਦੇ ਵੱਡੇ ਬੈਰੀਕੇਡਜ਼
ਦਿੱਲੀ ਵਿਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਲੜੇਗੀ। ਇਸ 'ਤੇ 3:4 ਸੀਟ ਵੰਡ ਦਾ ਪ੍ਰਸਤਾਵ ਚਰਚਾ ਵਿਚ ਹੈ। ਦਿਲਚਸਪ ਗੱਲ ਇਹ ਹੈ ਕਿ 'ਆਪ' ਭਾਵੇਂ ਹੀ ਦਾਅਵਾ ਕਰ ਰਹੀ ਹੋਵੇ ਕਿ ਦੂਜੇ ਸੂਬਿਆਂ ਵਿਚ ਵੀ ਸੀਟ ਵੰਡ ਦੀ ਗੱਲਬਾਤ ਚੱਲ ਰਹੀ ਹੈ ਪਰ ਉਨ੍ਹਾਂ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਗੋਆ, ਗੁਜਰਾਤ ਅਤੇ ਹਰਿਆਣਾ ਵਿਚ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ 13 ਫਰਵਰੀ ਨੂੰ ਬੈਠਕ ਕਰਨ ਜਾ ਰਹੀ ਹੈ। ਹੁਣ ਸਾਰੀਆਂ ਦੀਆਂ ਨਜ਼ਰਾਂ ਅਗਲੇ ਹਫ਼ਤੇ ਹੋਣ ਵਾਲੀ ਪੀ. ਏ. ਸੀ. ਬੈਠਕ 'ਤੇ ਟਿਕੀਆਂ ਹਨ।
ਇਹ ਵੀ ਪੜ੍ਹੋ- ਕਿਸਾਨ ਪ੍ਰਦਰਸ਼ਨ; ਦਿੱਲੀ ਦੇ ਕਈ ਇਲਾਕਿਆਂ ਅਤੇ ਸਰਹੱਦਾਂ 'ਤੇ ਧਾਰਾ-144 ਲਾਗੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8