ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਨੂੰ ਨਵੀਂ ਰਣਨੀਤੀ ਬਣਾਉਣ ਦੀ ਲੋੜ ਹੈ : ਸ਼ਿਵਕੁਮਾਰ
Saturday, Nov 15, 2025 - 12:17 AM (IST)
ਬੈਂਗਲੁਰੂ, (ਭਾਸ਼ਾ)- ਕਰਨਾਟਕ ਦੇ ਉੱਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਭਵਿੱਖ ਵਿਚ ਕਾਂਗਰਸ ਅਤੇ ‘ਇੰਡੀਆ’ ਗਠਜੋੜ ਲਈ ਨਵੀਂ ਰਣਨੀਤੀ ਤਿਆਰ ਕਰਨ ਦੀ ਲੋੜ ਦੱਸੀ। ਕਰਨਾਟਕ ਦੀ ਕਾਂਗਰਸ ਇਕਾਈ ਦੇ ਪ੍ਰਧਾਨ ਸ਼ਿਵਕੁਮਾਰ ਨੇ ਬਿਹਾਰ ਚੋਣ ਨਤੀਜਿਆਂ ਨੂੰ ਆਪਣੀ ਪਾਰਟੀ ਅਤੇ ਇਸਦੇ ਸਹਿਯੋਗੀਆਂ ਲਈ ਇਕ ‘ਸਬਕ’ ਦੱਸਿਆ।
ਸ਼ਿਵਕੁਮਾਰ ਨੇ ਕਿਹਾ, ‘‘ਲੋਕਾਂ ਨੇ ਫਤਵਾ ਦਿੱਤਾ ਹੈ। ਇਹ ਸਾਡੇ ਲਈ ਇਕ ਸਬਕ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਭਵਿੱਖ ਵਿਚ ਕਾਂਗਰਸ ਪਾਰਟੀ ਅਤੇ ‘ਇੰਡੀਆ’ ਗੱਠਜੋੜ ਲਈ ਇਕ ਨਵੀਂ ਰਣਨੀਤੀ ਤਿਆਰ ਕਰਾਂਗੇ।’’ ਇਹ ਪੁੱਛੇ ਜਾਣ ’ਤੇ ਕਿ ਕੀ ਔਰਤਾਂ ਨੂੰ 10,000 ਰੁਪਏ ਦਾ ਸਿੱਧਾ ਨਕਦ ਟ੍ਰਾਂਸਫਰ (ਡੀ.ਬੀ.ਟੀ.) ਅਤੇ ਮਹਿਲਾ ਵੋਟਰਾਂ ਦੀ ਗਿਣਤੀ ਵਿਚ ਵਾਧਾ ਬਿਹਾਰ ਚੋਣਾਂ ਵਿਚ ਰਾਜਗ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਕਾਰਨ ਹੈ, ਉਨ੍ਹਾਂ ਕਿਹਾ, ‘‘ਮੈਨੂੰ ਇਸ ’ਤੇ ਵਿਚਾਰ ਕਰਨ ਦਿਓ। ਮੈਨੂੰ ਅਜੇ ਤੱਕ ਕੋਈ ਵਿਸਥਾਰਤ ਰਿਪੋਰਟ ਨਹੀਂ ਮਿਲੀ ਹੈ। ਰਿਪੋਰਟ ਮਿਲਣ ਤੋਂ ਬਾਅਦ ਮੈਂ ਇਸ ’ਤੇ ਗੱਲ ਕਰਾਂਗਾ।’’
