ਕਾਂਗਰਸ ਅਤੇ ''ਆਪ'' ਨੇ ਕਰਵਾਏ ਦਿੱਲੀ ''ਚ ਦੰਗੇ : ਅਮਿਤ ਸ਼ਾਹ

01/06/2020 4:16:36 PM

ਨਵੀਂ ਦਿੱਲੀ— ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਸਾਈਕਲ ਟ੍ਰੈਕ ਦੇ ਨੀਂਹ ਪੱਧਰ ਮੌਕੇ ਅੱਜ ਯਾਨੀ ਸੋਮਵਾਰ ਨੂੰ ਉਨ੍ਹਾਂ ਨੇ ਇਕ ਵਾਰ ਫਿਰ ਕੇਜਰੀਵਾਲ 'ਤੇ ਝੂਠ ਬੋਲਣ ਅਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਸ਼ਾਹ ਨੇ ਸੀ.ਏ.ਏ. (ਨਾਗਰਿਕਤਾ ਸੋਧ ਕਾਨੂੰਨ) 'ਤੇ ਹੋ ਰਹੇ ਵਿਰੋਧ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ 'ਤੇ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ।

ਦਿੱਲੀ ਨੂੰ ਦੰਗਿਆਂ ਦੀ ਅੱਗ 'ਚ ਧੱਕਣ ਦਾ ਕੰਮ ਕੀਤਾ
ਸੀ.ਏ.ਏ. 'ਤੇ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਸ਼ਾਹ ਨੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ,''ਸੀ.ਏ.ਏ. ਦੇ ਨਾਂ 'ਤੇ ਪੂਰੇ ਦੇਸ਼ ਦੇ ਮਾਈਨਾਰਿਟੀ (ਘੱਟ ਗਿਣਤੀ) ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਗੁੰਮਰਾਹ ਕੀਤਾ ਹੈ। ਦਿੱਲੀ ਨੂੰ ਦੰਗਿਆਂ ਦੀ ਅੱਗ 'ਚ ਧੱਕਣ ਦਾ ਕੰਮ ਕੀਤਾ ਹੈ। ਦਿੱਲੀ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ। ਦਿੱਲੀ ਨੂੰ ਦੰਗਿਆਂ ਦੀ ਅੱਗ 'ਚ ਸਾੜਨ ਦਾ ਕੰਮ ਕਾਂਗਰਸ ਅਤੇ 'ਆਪ' ਪਾਰਟੀ ਨੇ ਕੀਤਾ ਹੈ। ਦਿੱਲੀ 'ਚ ਦੰਗਿਆਂ ਲਈ ਕਾਂਗਰਸ ਅਤੇ 'ਆਪ' ਜ਼ਿੰਮੇਵਾਰ ਹੈ। ਰਾਹੁਲ ਬਾਬਾ ਤੁਹਾਡੀ ਹਰ ਹਰਕਤ ਨੂੰ ਦੇਸ਼ ਦੂਰਬੀਨ ਦੀ ਨਜ਼ਰ ਨਾਲ ਦੇਖ ਰਿਹਾ ਹੈ।''

ਕਿੱਥੇ ਹੈ ਸੀ.ਸੀ.ਟੀ.ਵੀ. ਕੈਮਰਾ? 
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਜਰੀਵਾਲ ਸਰਕਾਰ 'ਤੇ ਵੀ ਖੂਬ ਤੰਜ਼ ਕੱਸਿਆ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਬੰਗਲਾ ਨਹੀਂ ਲਵਾਂਗਾ, ਗੱਡੀ ਨਹੀਂ ਲਵਾਂਗਾ ਅਤੇ ਫਿਰ ਸਭ ਲੈ ਲਿਆ। ਸੀ.ਸੀ.ਟੀ.ਵੀ. ਕੈਮਰਾ ਪ੍ਰਾਜੈਕਟ 'ਤੇ ਉਨ੍ਹਾਂ ਨੇ ਕਿਹਾ,''ਦਿੱਲੀ 'ਚ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰਾ ਲਗਾਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਸੀ.ਸੀ.ਟੀ.ਵੀ. ਕੈਮਰਾ? ਮੋਹੱਲਾ ਕਲੀਨਿਕ ਦੇ ਨਾਂ 'ਤੇ ਦਿੱਲੀ ਦੇ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਈ ਜਾ ਰਹੀ ਹੈ। ਆਯੂਸ਼ਮਾਨ ਭਾਰਤ ਯੋਜਨਾ ਨੂੰ ਦਿੱਲੀ 'ਚ ਲਾਗੂ ਨਹੀਂ ਕਰਨ ਦਿੱਤਾ ਗਿਆ।''

ਜੋ ਭਾਸ਼ਾ ਪਾਕਿਸਤਾਨ ਬੋਲਦਾ ਹੈ, ਉਹੀ ਭਾਸ਼ਾ ਰਾਹੁਲ ਬਾਬਾ ਬੋਲਦੇ ਹਨ
ਰਾਮ ਮੰਦਰ ਅਤੇ ਧਾਰਾ-370 ਨੂੰ ਆਪਣੀ ਸਰਕਾਰ ਦੀ ਵੱਡੀ ਉਪਲੱਬਧੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸੇ 'ਚ ਹਿੰਮਤ ਨਹੀਂ ਹੋਈ ਕਸ਼ਮੀਰ ਤੋਂ ਧਾਰਾ-370 ਖਤਮ ਕਰਨ ਦੀ, ਸਾਡੀ ਸਰਕਾਰ ਨੇ ਕਰ ਦਿਖਾਇਆ। ਸ਼ਾਹ ਨੇ ਇਕ ਵਾਰ ਫਿਰ ਰਾਸ਼ਟਰਵਾਦ ਕਾਰਡ ਚਲਾਉਂਦੇ ਹੋਏ ਕਿਹਾ,''ਦਿੱਲੀ 'ਚ ਜਿਨ੍ਹਾਂ ਲੋਕਾਂ ਨੇ ਭਾਰਤ ਤੇਰੇ ਟੁੱਕੜੇ ਹੋਣਗੇ ਦੇ ਨਾਅਰੇ ਲਗਾਏ, ਰਾਹੁਲ ਬਾਬਾ ਅਤੇ ਕੇਜਰੀਵਾਲ ਉਨ੍ਹਾਂ ਨਾਲ ਹਨ। ਜੋ ਭਾਸ਼ਾ ਪਾਕਿਸਤਾਨ ਬੋਲਦਾ ਹੈ, ਉਹੀ ਭਾਸ਼ਾ ਰਾਹੁਲ ਬਾਬਾ ਬੋਲਦੇ ਹਨ। ਕਾਂਗਰਸ ਅਤੇ 'ਆਪ' ਪਾਰਟੀ ਦੋਹਾਂ ਨੇ ਸਰਜੀਕਲ ਸਟਰਾਈਕ ਦਾ ਸਬੂਤ ਮੰਗਿਆ ਸੀ। ਇਨ੍ਹਾਂ ਨੂੰ ਦਿੱਲੀ ਦੀ ਜਨਤਾ ਸਜ਼ਾ ਦੇਵੇਗੀ।''


DIsha

Content Editor

Related News