ਕਾਂਗਰਸ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਐਲਾਨੇ ਉਮੀਦਵਾਰ

Sunday, Sep 29, 2019 - 04:22 PM (IST)

ਕਾਂਗਰਸ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਐਲਾਨੇ ਉਮੀਦਵਾਰ

ਨਵੀਂ ਦਿੱਲੀ— ਕਾਂਗਰਸ ਨੇ ਬਿਹਾਰ ਵਿਚ ਸਮਸਤੀਪੁਰ (ਸੁਰੱਖਿਅਤ) ਲੋਕ ਸਭਾ ਸੀਟ ਦੀ ਜ਼ਿਮਨੀ ਚੋਣਾਂ 'ਚ ਡਾ. ਅਸ਼ੋਕ ਕੁਮਾਰ ਨੂੰ ਉਤਾਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਡਾ. ਅਸ਼ੋਕ ਨੂੰ ਸਮਸਤੀਪੁਰ (ਸੁਰੱਖਿਅਤ) ਲੋਕ ਸਭਾ ਸੀਟ ਦੀ ਜ਼ਿਮਨੀ ਚੋਣਾਂ ਵਿਚ ਉਮੀਦਵਾਰ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਸੀਟ ਦੀ ਜ਼ਿਮਨੀ ਚੋਣਾਂ ਦੇ ਇਕ-ਇਕ ਅਤੇ ਰਾਜਸਥਾਨ ਵਿਧਾਨ ਸਭਾ ਦੀਆਂ 2  ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 

Image

ਪਾਰਟੀ ਨੇ ਬਿਹਾਰ ਵਿਧਾਨ ਵਿਧਾਨ ਸਭਾ ਦੀ ਕਿਸ਼ਨਗੰਜ ਸੀਟ ਦੀ ਜ਼ਿਮਨੀ ਚੋਣਾਂ 'ਚ ਸ਼੍ਰੀਮਤੀ ਸਈਦਾ ਬਾਨੂੰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਬਲਹਾ (ਸੁਰੱਖਿਅਤ) ਸੀਟ ਤੋਂ ਸ਼੍ਰੀਮਤੀ ਮਨੂੰ ਦੇਵੀ ਨੂੰ ਟਿਕਟ ਦਿੱਤੀ ਹੈ। ਰਾਜਸਥਾਨ ਵਿਧਾਨ ਸਭਾ ਦੀ ਮੰਡਾਵਾ ਸੀਟ ਤੋਂ ਸ਼੍ਰੀਮਤੀ ਰੀਤਾ ਚੌਧਰੀ ਅਤੇ ਖੀਂਵਸਰ ਸੀਟ ਤੋਂ ਹਰਿੰਦਰ ਮਿਰਧਾ ਨੂੰ ਉਮੀਦਵਾਰ ਬਣਾਇਆ ਗਿਆ ਹੈ।


author

Tanu

Content Editor

Related News