ਕਾਂਗਰਸ ਨੇ ਸੋਇਆਬੀਨ ਖਰੀਦ ਦੇ ਮੁੱਦੇ ''ਤੇ ਮਹਾਰਾਸ਼ਟਰ ਸਰਕਾਰ ਦੀ ਕੀਤੀ ਆਲੋਚਨਾ

Thursday, Nov 14, 2024 - 04:44 PM (IST)

ਕਾਂਗਰਸ ਨੇ ਸੋਇਆਬੀਨ ਖਰੀਦ ਦੇ ਮੁੱਦੇ ''ਤੇ ਮਹਾਰਾਸ਼ਟਰ ਸਰਕਾਰ ਦੀ ਕੀਤੀ ਆਲੋਚਨਾ

ਨਵੀਂ ਦਿੱਲੀ : ਮਹਾਗਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਨੇ ਸਿਰਫ਼ 3,888 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ, ਜਦੋਂ ਕਿ ਤੇਲੰਗਾਨਾ ਨੇ ਲਗਭਗ 25,000 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਦੇ ਵਿਚਕਾਰ ਦਾ ਅੰਤਰ ਹੈ, ਜੋ "ਕਿਸਾਨ ਦੀ ਭਲਾਈ ਲਈ ਵਚਨਬੱਧ ਹਨ ਅਤੇ ਜੋ ਆਪਣੇ ਘਰ ਅਤੇ ਸੱਤਾ ਨੂੰ ਭਰਨ ਲਈ ਵਚਨਬੱਧ ਹਨ।" 

ਇਹ ਵੀ ਪੜ੍ਹੋ - Breaking : ਪੱਪੂ ਯਾਦਵ ਦੇ ਘਰ ਆਇਆ ਕੋਰੀਅਰ, ਖੋਲ੍ਹਦੇ ਸਾਰ ਉੱਡ ਗਏ ਹੋਸ਼

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸੋਇਆਬੀਨ ਦੀ ਖਰੀਦ ਦੀ ਮਿਆਦ ਦੂਜੇ ਰਾਜਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ ਅਤੇ ਇਹ ਸਿਰਫ਼ 15 ਦਿਨਾਂ ਵਿੱਚ ਖ਼ਤਮ ਹੋ ਜਾਵੇਗੀ। ਉਹਨਾਂ ਕਿਹਾ ਕਿ, “ਇਸ ਥੋੜੇ ਸਮੇਂ ਵਿੱਚ, ਰਾਜ ਨੇ ਲਗਭਗ 3,888 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ, ਜਦੋਂ ਕਿ ਮਨਜ਼ੂਰ ਮਾਤਰਾ 13,08,238 ਮੀਟ੍ਰਿਕ ਟਨ ਹੈ।” ਯਾਨੀ ਸਿਰਫ਼ 0.3 ਫ਼ੀਸਦੀ ਟੀਚਾ ਪੂਰਾ ਹੋਇਆ ਹੈ। ਰਮੇਸ਼ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਗੁਆਂਢੀ ਸੂਬੇ ਤੇਲੰਗਾਨਾ 'ਚ ਕਾਂਗਰਸ ਦੀ ਸਰਕਾਰ ਹੈ। ਇਸ ਦੌਰਾਨ ਇਸ ਨੇ ਲਗਭਗ 25,000 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ, ਜੋ ਕਿ ਟੀਚੇ ਦਾ 50 ਫ਼ੀਸਦੀ ਹੈ।''

ਇਹ ਵੀ ਪੜ੍ਹੋ - YouTube ਤੋਂ ਬੰਦੂਕ ਬਣਾਉਣਾ ਸਿੱਖ ਰਿਹਾ ਸੀ ਬੱਚਾ, ਹੋਇਆ ਕੁਝ ਅਜਿਹਾ ਕਿ ਪੈ ਗਿਆ ਚੀਕ-ਚਿਹਾੜਾ

ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਨੇ ਕਿਹਾ, ''ਦੋਹਾਂ ਪਾਰਟੀਆਂ 'ਚ ਇਹੀ ਫ਼ਰਕ ਹੈ। ਅਸੀਂ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹਾਂ ਅਤੇ ਉਹ ਸਿਰਫ਼ ਆਪਣੇ ਘਰ ਭਰਨ ਅਤੇ ਸੱਤਾ ਦਾ ਸੁੱਖ ਭੋਗਣ ਵਿੱਚ ਰੁੱਝੇ ਹੋਏ ਹਨ।'' ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਕਿਸਾਨ ਸਵਾਮੀਨਾਥਨ ਕਮਿਸ਼ਨ ਦੇ ‘ਫਾਰਮੂਲੇ’ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਅਤੇ ਇਸ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਕਾਂਗਰਸ ਅਤੇ ਮਹਾਂ ਵਿਕਾਸ ਅਗਾੜੀ (ਐਮਵੀਏ) ਨੂੰ ਵੋਟ ਕਰਨਗੇ।

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਰਮੇਸ਼ ਦੀਆਂ ਇਹ ਟਿੱਪਣੀਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦਾਅਵਾ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਹਨ ਕਿ ਮਹਾਰਾਸ਼ਟਰ ਵਿੱਚ ਸੋਇਆਬੀਨ ਅਤੇ ਕਪਾਹ ਦੇ ਕਿਸਾਨ ਭਾਜਪਾ ਸਰਕਾਰ ਦੀਆਂ "ਕਿਸਾਨ ਵਿਰੋਧੀ" ਨੀਤੀਆਂ ਕਾਰਨ ਨਿਰਾਸ਼ ਹਨ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਸੂਬੇ ਵਿੱਚ 'ਭਾਰਤ' ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ। ਗਾਂਧੀ ਨੇ ਕਿਹਾ ਸੀ ਕਿ 2021 'ਚ ਸੋਇਆਬੀਨ ਦੀ ਕੀਮਤ 10,000 ਰੁਪਏ ਤੱਕ ਸੀ ਪਰ ਹੁਣ ਕਿਸਾਨ ਇਸ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੋਂ ਘੱਟ 'ਤੇ ਵੇਚਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਸੀ ਕਿ ਸੋਇਆਬੀਨ ਦਾ ਘੱਟੋ-ਘੱਟ ਸਮਰਥਨ ਮੁੱਲ 4,892 ਰੁਪਏ ਹੈ ਪਰ ਕਿਸਾਨਾਂ ਨੂੰ ਇਸ ਨੂੰ 4,200 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ 'ਤੇ ਵੇਚਣਾ ਪੈਂਦਾ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News