CM ਸ਼ਿਵਰਾਜ ਨੇ ਕੱਸਿਆ ਤੰਜ਼, ਕਿਹਾ- ਬਾਹਰਲੇ ਮੁਲਕਾਂ ''ਚ ਦੇਸ਼ ਨੂੰ ਬਦਨਾਮ ਕਰਨ ਦਾ ਕਾਂਗਰਸ ਦਾ ਏਜੰਡਾ
Saturday, Mar 04, 2023 - 01:47 PM (IST)
ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਾਂਗਰਸ ਅਤੇ ਪਾਰਟੀ ਆਗੂ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਵਾਂ ਏਜੰਡਾ ਦੇਸ਼ ਨੂੰ ਬਦਨਾਮ ਕਰਨ ਦਾ ਹੈ। ਚੌਹਾਨ ਨੇ ਪੱਤਰਕਾਰਾਂ ਨਾਲ ਚਰਚਾ ਦੌਰਾਨ ਕਿਹਾ ਕਿ ਪੇਗਾਸਸ ਫੋਨ 'ਚ ਨਹੀਂ, ਕਾਂਗਰਸ ਦੇ ਡੀ. ਐੱਨ. ਏ. 'ਚ ਹੈ। ਰਾਹੁਲ ਗਾਂਧੀ ਦੇ ਦਿਮਾਗ 'ਚ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਦੀ ਬੁੱਧੀ 'ਤੇ ਤਰਸ ਆਉਂਦਾ ਹੈ। ਕਾਂਗਰਸ ਦਾ ਨਵਾਂ ਏਜੰਡਾ ਹੈ, ਵਿਦੇਸ਼ੀ ਧਰਤੀ 'ਤੇ ਭਾਰਤ ਨੂੰ ਬਦਨਾਮ ਕਰੋ।
ਇਹ ਵੀ ਪੜ੍ਹੋ- ਪੇਗਾਸਸ ਫ਼ੋਨ 'ਚ ਨਹੀਂ ਰਾਹੁਲ ਦੇ ਦਿਮਾਗ 'ਚ ਹੈ, ਭਾਰਤ ਨੂੰ ਕਰ ਰਹੇ ਹਨ ਬਦਨਾਮ : ਅਨੁਰਾਗ ਠਾਕੁਰ
ਸ਼ਿਵਰਾਜ ਨੇ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਦੇਸ਼ ਦੀ ਆਲੋਚਨਾ ਕਰਨਾ ਦੇਸ਼ ਵਿਰੋਧੀ ਕਦਮ ਹੈ। ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਦੇਸ਼ ਅਤੇ ਦੇਸ਼ ਦੀ ਜਨਤਾ ਕਦੇ ਮੁਆਫ਼ ਨਹੀਂ ਕਰੇਗੀ। ਕਾਂਗਰਸ ਦੇਸ਼ ਤੋਂ ਸਾਫ਼ ਹੁੰਦੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੇ ਦਿਲ ਵਿਚ ਵਸੇ ਹਨ। ਦੇਸ਼ ਦੀ ਪ੍ਰਸਿੱਧੀ ਦੁਨੀਆ ਭਰ ਵਿਚ ਵਧ ਰਿਹਾ ਹੈ। ਦੁਨੀਆ ਭਰ ਦੇ ਰਾਸ਼ਟਰ ਮੁਖੀ ਕਹਿੰਦੇ ਹਨ, 'ਮੋਦੀ ਵਰਗਾ ਕੋਈ ਨਹੀਂ'।
ਇਹ ਵੀ ਪੜ੍ਹੋ- ਮੇਰੇ ਫ਼ੋਨ 'ਚ ਪੈਗਾਸਸ ਸੀ, ਖੁਫ਼ੀਆ ਅਧਿਕਾਰੀਆਂ ਨੇ ਸਾਵਧਾਨ ਰਹਿਣ ਲਈ ਕਿਹਾ ਸੀ : ਰਾਹੁਲ