ਕਾਂਗਰਸ ਦੇ ਮੀਡੀਆ ਕਨਵੀਨਰ ਸੇਠ ਨੇ ਦਿੱਤਾ ਅਸਤੀਫਾ
Friday, Jul 12, 2019 - 01:33 AM (IST)

ਨਵੀਂ ਦਿੱਲੀ– ਲੋਕ ਸਭਾ ਦੀਆਂ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਪਾਰਟੀ 'ਚ ਅਸਤੀਫੇ ਦੇਣ ਵਾਲਿਆਂ ਦੀ ਦੌੜ ਲੱਗੀ ਹੋਈ ਹੈ। ਇਸ ਦੌੜ ਅਧੀਨ ਕਾਂਗਰਸ ਦੇ ਕੌਮੀ ਮੀਡੀਆ ਕਨਵੀਨਰ ਰਚਿਤ ਸੇਠ ਨੇ ਵੀਰਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੂੰ ਆਪਣਾ ਅਸਤੀਫਾ ਭੇਜਿਆ। ਉਨ੍ਹਾਂ ਕਿਹਾ ਕਿ ਰਾਹੁਲ ਵੱਲੋਂ ਪ੍ਰਧਾਨਗੀ ਛੱਡਣ ਪਿੱਛੋਂ ਮੇਰਾ ਉਕਤ ਅਹੁਦੇ 'ਤੇ ਟਿਕੇ ਰਹਿਣ ਦੀ ਤੁਕ ਨਹੀਂ ਬਣਦੀ।