ਸੱਪ ਦੇ ਡੰਗਣ ਨੇ ਕਾਰਨ ਕਾਂਗਰਸੀ ਆਗੂ ਦਿਹਾਂਤ, ਗੋਆ ''ਚ ਪਸਰਿਆ ਮਾਤਮ

Friday, May 15, 2026 - 10:18 AM (IST)

ਸੱਪ ਦੇ ਡੰਗਣ ਨੇ ਕਾਰਨ ਕਾਂਗਰਸੀ ਆਗੂ ਦਿਹਾਂਤ, ਗੋਆ ''ਚ ਪਸਰਿਆ ਮਾਤਮ

ਪਣਜੀ- ਕਾਂਗਰਸ ਦੀ ਗੋਆ ਇਕਾਈ ਦੇ ਨੇਤਾ ਕੇਤਨ ਭਾਟੀਕਰ ਦਾ ਸੱਪ ਦੇ ਡੰਗਣ ਕਾਰਨ ਦਿਹਾਂਤ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ 38 ਸਾਲ ਦੇ ਸਨ। ਭਾਟੀਕਰ ਹਾਲ ਹੀ 'ਚ ਰੱਦ ਹੋਈ ਪੋਂਡਾ ਵਿਧਾਨ ਸਭਾ ਜ਼ਿਮਨੀ ਚੋਣ 'ਚ ਪਾਰਟੀ ਦਾ ਮੁੱਖ ਚਿਹਰਾ ਸਨ। ਪੁਲਸ ਅਨੁਸਾਰ, ਘਟਨਾ ਵੀਰਵਾਰ ਰਾਤ ਨੂੰ ਵਾਪਰੀ, ਜਦੋਂ ਭਾਟੀਕਰ ਕਰਨਾਟਕ ਦੇ ਦਾਂਡੇਲੀ ਪਿੰਡ ਜਾ ਰਹੇ ਸਨ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਭਾਟੀਕਰ ਕਿਸੇ ਕਾਰਨ ਗੋਆ-ਕਰਨਾਟਕ ਸਰਹੱਦ 'ਤੇ ਸਥਿਤ ਕਰਮਲ ਘਾਟ 'ਤੇ ਵਾਹਨ ਤੋਂ ਹੇਠਾਂ ਉਤਰੇ ਸਨ, ਉਦੋਂ ਉਨ੍ਹਾਂ ਨੇ ਸੱਪ ਨੇ ਡੰਗ ਮਾਰ ਦਿੱਤਾ। ਉਨ੍ਹਾਂ ਨੂੰ ਤੁਰੰਤ ਗੋਆ ਦੇ ਧਾਰਬੰਦੋਰਾ ਸਥਿਤ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।'' ਭਾਟੀਕਰ ਪੋਂਡਾ ਜ਼ਿਮਨੀ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਸਨ, ਜਿਸ ਨੂੰ ਹਾਈ ਕੋਰਟ ਦੇ ਇਕ ਫੈਸਲੇ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਸੁਪਰੀਮ ਕੋਰਟ 'ਚ ਇਕ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ਦਾਇਰ ਕੀਤੀ ਸੀ, ਜੋ ਸੁਪਰੀਮ ਕੋਰਟ 'ਚ ਪੈਂਡਿੰਗ ਹੈ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਐਕਸ' ਤੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਕਿ ਡਾ. ਕੇਤਨ ਭਾਟੀਕਰ ਦਾ ਦਿਹਾਂਤ ਮੈਡੀਕਲ ਜਗਤ ਲਈ ਬੇਹੱਦ ਵੱਡਾ ਨੁਕਸਾਨ ਹੈ।'' ਗੋਆ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਯੂਰੀ ਅਲੇਮਾਓ ਨੇ ਭਾਟੀਕਰ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਅਲੇਮਾਓ ਨੇ ਕਿਹਾ,''ਜਨਸੇਵਾ ਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ 'ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹੈ।'' ਗੋਆ ਪ੍ਰਦੇਸ਼ ਕਾਂਗਰਸ ਕਮੇਟੀ (ਜੀਪੀਸੀਸੀ) ਨੇ ਵੀ ਆਪਣੇ ਨੇਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਪਾਰਟੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅਸੀਂ ਪਾਰਟੀ ਦੇ ਨੇਤਾ ਡਾ. ਕੇਤਨ ਭਾਟੀਕਰ ਦੇ ਦਿਹਾਂਤ ਨਾਲ ਡੂੰਘੇ ਦੁੱਖ 'ਚ ਹਾਂ। ਜਨਤਕ ਸੇਵਾ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਸਨਮਾਨ ਨਾਲ ਯਾਦ ਕੀਤਾ ਜਾਵੇਗਾ।'' ਪਾਰਟੀ ਨੇ ਕਿਹਾ,''ਪਰਮਾਤਮਾ ਉਨ੍ਹਾਂ ਨੂੰ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਕਦੇ ਨਾ ਪੂਰੇ ਹੋਣ ਵਾਲੇ ਨੁਕਸਾਨ ਨੂੰ ਸਹਿਨ ਕਰਨ ਦੀ ਤਾਕਤ ਦੇਣ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News